ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਦੀ ਬਰਸੀ ਸਮਾਗਮ ਅਤੇ ਕੀਰਤਨ ਦਰਬਾਰ ਭਲਕੇ 15 ਨੂੰ
ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਦੀ ਬਰਸੀ ਸਮਾਗਮ ਅਤੇ ਕੀਰਤਨ ਦਰਬਾਰ ਭਲਕੇ 15 ਨੂੰ
ਅੱਡਾ ਸਰਾਂ (ਜਸਵੀਰ ਕਾਜਲ,ਚਰਨਜੀਤ ਪੜਬੱਗਾ)
ਅੱਡਾ ਸਰਾਂ ਨਜਦੀਕ ਪੈੰਦੇ ਪਿੰਡ ਕੰਧਾਲਾ ਜੱਟਾਂ ਵਿੱਚ ਸਥਿਤ ਬ੍ਰਹਮਗਿਆਨੀ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਦੀ 122 ਵੀਂ ਸਾਲਾਨਾ ਬਰਸੀ ਅਤੇ ਕੀਰਤਨ ਦਰਬਾਰ 15 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਪ੍ਰਬੰਧਕ ਕਮੇਟੀ ਬਾਬਾ ਬਿਸ਼ਨ ਸਿੰਘ ਜੀ ਦੇ ਖਜ਼ਾਨਚੀ ਸਰਦਾਰ ਅਜੀਤ ਸਿੰਘ ਨੇ ਦੱਸਿਆ ਕਿ ਸਾਲਾਨਾ ਬਰਸੀ ਸਮਾਗਮ ਦੇ ਸਬੰਧ ਵਿਚ 3 ਅਕਤੂਬਰ ਤੂੰ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲਡ਼ੀਵਾਰ ਜੋ ਇਲਾਕੇ ਅਤੇ ਨੇੜੇ ਦੇ ਪਿੰਡਾਂ ਦੀ ਸੰਗਤ ਵੱਲੋਂ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਖੁਸ਼ੀ ਵਿਚ ਆਰੰਭ ਪਾਠਾਂ ਦੇ ਭੋਗ 13 ਅਕਤੂਬਰ ਨੂੰ ਪਾਏ ਗਏ ।
13 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਨਗਰ ਕੰਧਾਲਾ ਜੱਟਾਂ ਦੀਆਂ ਸੰਗਤਾਂ ਅਤੇ ਐਨ ਆਰ ਈ ਸੰਗਤਾਂ ਦੀ ਸਾਂਝੀ ਸ਼ਰਧਾ ਦਾ ਆਰੰਭ ਕੀਤਾ ਗਿਆ। ਜਿਸ ਦਾ ਭੋਗ 15 ਅਕਤੂਬਰ ਦਿਨ ਸ਼ਨੀਵਾਰ ਨੂੰ 10 ਵਜੇ ਪਾਇਆ ਜਾਵੇਗਾ ਉਪਰੰਤ ਕੀਰਤਨ ਦਰਬਾਰ ਦੀਵਾਨਾਂ ਦੀ ਅਰੰਭਤਾ ਕੀਤੀ ਜਾਵੇਗੀ,ਅਤੇ ਸਵੇਰੇ ਚਾਰ ਵਜੇ ਆਸਾ ਦੀ ਵਾਰ ਦਾ ਭੋਗ ਪਾਉਣ ਉਪਰੰਤ ਸਮਾਪਤੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਕੀਰਤਨ ਦਰਬਾਰ ਵਿਚ ਪੰਥ ਦੇ ਪ੍ਰਸਿੱਧ ਰਾਗੀ ,ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ । ਜਿਨ੍ਹਾਂ ਵਿੱਚ ਸੰਤ ਬਾਬਾ ਮੱਖਣ ਸਿੰਘ ਜੀ ਦਰੀਆ ,ਭਾਈ ਸਰੂਪ ਸਿੰਘ ਜੀ ਕਡਿਆਣਾ ਢਾਡੀ ਜਥਾ, ਭਾਈ ਜਸਬੀਰ ਸਿੰਘ ਮਾਨ ਦਾ ਢਾਡੀ ਜਥਾ ,ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਾਲੇ ਢਾਡੀ ਜਥਾ ,ਭਾਈ ਭਗਵੰਤ ਸਿੰਘ ਕਵੀਸ਼ਰੀ ਜਥਾ ,ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ,ਰਾਗੀ ਜਥਾ, ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਰਾਗੀ ,ਜਥਾ ਭਾਈ ਰਾਮ ਸਿੰਘ ਜੀ ਕਥਾਵਾਚਕ ਦਮਦਮੀ ਟਕਸਾਲ ,ਭਾਈ ਗੁਰਪ੍ਰੀਤ ਸਿੰਘ ਕੰਧਾਲਾ ਜੱਟਾਂ ,ਬੀਬੀ ਭੁਪਿੰਦਰ ਕੌਰ ਜੀ ਖਾਲਸਾ ਕੰਧਾਲਾ ਜੱਟਾਂ, ਭਾਈ ਹਰਚਰਨ ਸਿੰਘ ਜੀ ਕੰਧਾਲਾ ਜੱਟਾਂ, ਬੀਬੀ ,ਹਰਪ੍ਰੀਤ ਕੌਰ ਜੀ ਕੰਧਾਲਾ ਜੱਟਾਂ ,ਬੀਬੀ ਖੁਸ਼ਪ੍ਰੀਤ ਕੌਰ ਕੰਧਾਲਾ ਜੱਟਾਂ ,ਅਤੇ ਹੋਰ ਬਹੁਤ ਸਾਰੇ ਜਥੇ ਰਸਭਿੰਨੇ ਕੀਰਤਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਨਗੇ ।
ਸਟੇਜ ਸਕੱਤਰ ਦੀ ਸੇਵਾ ਭਾਈ ਸਰਤਾਜ ਸਿੰਘ ਵੱਲੋਂ ਨਿਭਾਈ ਜਾਵੇਗੀ ਸਖ਼ਤੀ ਸਰਦਾਰ ਸ਼ਰਨ ਸਿੰਘ ਨੇ ਗੱਲਬਾਤ ਵਿੱਚ ਦੱਸਿਆ ਕਿ ਇਨ੍ਹਾਂ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲਡ਼ੀ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜੋ ਦਿਨ- ਰਾਤ ਗੁਰੂ ਘਰ ਵਿੱਚ ਚੱਲਦਾ ਰਿਹਾ ਹੈ ਅਤੇ ਬਰਸੀ ਸਮਾਗਮ ਵਾਲੇ ਦਿਨ ਵੀ ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ, ਫਲ ਫਰੂਟ ਦੇ ਲੰਗਰ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਇਹ ਸਮਾਗਮ ਪੂਰੇ ਨਗਰ ਕੰਧਾਲਾ ਜੱਟਾਂ ਦੀਆਂ ਸੰਗਤਾਂ ,ਐੱਨ ਆਰ ਆਈ ਸੰਗਤਾਂ ਅਤੇ ਨੇਡ਼ੇ ਦੇ ਪਿੰਡਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ । ।ਜੋ ਤਨ ਮਨ ਨਾਲ ਸੇਵਾ ਕਰਦੇ ਹਨ ,ਰੋਜ਼ਾਨਾ ਹੀ ਪਿੰਡ ਦਰੀਆ ,ਬਾਬਾਕ, ਘੋੜੇਵਾਹਾ, ਰਾਮਪੁਰ ,ਖਡਿਆਲਾ, ਮਿਰਜਾਪੁਰ, ਢੱਟਾਂ ,ਭਾਗੀਆਂ, ਲਿੱਤਰਾਂ, ਕਲੋਆ ਅਤੇ ਅੱਡਾ ਸਰਾਂ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ।ਪ੍ਰਬੰਧਕ ਕਮੇਟੀ ਬਾਬਾ ਬਿਸ਼ਨ ਸਿੰਘ ਜੀ ਸਾਲਾਨਾ ਬਰਸੀ ਅਤੇ ਕੀਰਤਨ ਦਰਬਾਰ ਵਿਚ ਪਹੁੰਚ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਲਈ ਸੰਗਤਾਂ ਨੂੰ ਬੇਨਤੀ ਕਰਦੀ ਹੈ, ਕਿਉਂਕਿ ਸੰਗਤਾਂ ਤੋਂ ਬਿਨਾਂ ਇਹ ਸਭ ਸਮਾਗਮ ਸੰਪੂਰਨ ਨਹੀਂ ਹੋ ਸਕਦੇ ।ਇਸ ਸਾਰੇ ਕੀਰਤਨ ਦਰਬਾਰ ਦਾ ਆਨਲਾਈਨ ਪ੍ਰਸਾਰਨ Kabaddi786.com ਉੱਤੇ ਚਲਾਇਆ ਜਾਵੇਗਾ ।