ਸਰਕਾਰੀ ਹਾਈ ਸਕੂਲ ਪਿੰਡ ਕੰਧਾਲਾ ਜੱਟਾਂ ਵਿਖੇ 75 ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ
ਸਰਕਾਰੀ ਹਾਈ ਸਕੂਲ ਪਿੰਡ ਕੰਧਾਲਾ ਜੱਟਾਂ ਵਿਖੇ 75 ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ
(ਅੱਡਾ ਸਰਾਂ ਜਸਵੀਰ ਕਾਜਲ)
ਸਰਕਾਰੀ ਹਾਈ ਸਕੂਲ ਕੰਧਾਲਾ ਜਁਟਾਂ ਵਿੱਚ 75ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਪਟਨ ਹਰੀ ਓਮ ਸਿੰਘ ਅਤੇ ਪਿੰਡ ਦੇ ਸਰਪੰਚ ਸਰਦਾਰ ਜੋਗਿੰਦਰ ਸਿੰਘ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਅਤੇ ਐਲੀਮੈਂਟਰੀ ਸਕੂਲ ਦੇ ਹੈਡ ਟੀਚਰ, ਅਧਿਆਪਕ ਅਤੇ ਬੱਚਿਆਂ ਨੇ ਇਸ ਸਮਾਰੋਹ ਵਿਚ ਭਾਗ ਲਿਆ। ਇਸ ਸਮਾਰੋਹ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਨਾਲ ਕੀਤੀ ਗਈ। ਉਪਰੰਤ ਦੇਸ਼ ਭਗਤੀ ਗੀਤਾਂ ਨਾਲ ਬੱਚਿਆਂ ਵਲੋਂ ਸਕਿੱਟਾਂ ਪੇਸ਼ ਕੀਤੀਆਂ ਗਈਆਂ।
ਕੈਪਟਨ ਹਰੀ ਓਮ ਸਿੰਘ ਅਤੇ ਸਰਦਾਰ ਜੋਗਿੰਦਰ ਸਿੰਘ ਸਰਪੰਚ ਕੰਧਾਲਾ ਜਁਟਾਂ ਵਲੋਂ ਬੱਚਿਆਂ ਨੂੰ ਸੁਤੰਤਰਤਾ ਦਿਵਸ ਬਾਰੇ ਸੰਬੋਧਨ ਕੀਤਾ ਅਤੇ ਦੇਸ਼ ਨੂੰ ਅਜਾਦ ਕਰਵਾਉਣ ਲਈ ਸ਼ਹੀਦਾਂ ਅਤੇ ਮਹਾਨ ਯੋਧਿਆਂ ਦੀ ਕੁਰਬਾਨੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ। ਜੀਓਜੀ ਟੀਮ ਕਲਸਟਰ 09 ਵਲੋਂ ਦੋਨਾਂ ਸਕੂਲ ਦੇ ਬੱਚਿਆਂ ਵਾਸਤੇ ਸਟੇਸ਼ਨਰੀ ਕਿਟਾਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਦੀ ਸਟੇਜ ਦੀ ਭੂਮਿਕਾ ਸ੍ਰੀ ਮਤੀ ਰੀਨਾ ਸ਼ਰਮਾਂ ਜੀ ਵਲੋਂ ਬਾਖੂਬੀ ਨਿਭਾਈ ਗਈ।
ਇਸ ਸਮਾਰੋਹ ਵਿਚ ਸਰਕਾਰੀ ਹਾਈ ਸਕੂਲ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਸਟਾਫ ਮੈਂਬਰ ਸ੍ਰੀ ਨਿਰਮਲ ਕੁਮਾਰ, ਭਰਤ ਤਲਵਾੜ,ਹਰਦੀਪ ਸਿੰਘ, ਰੀਨਾ ਸ਼ਰਮਾ, ਗੁਰਬਖਸ਼ ਕੌਰ, ਗੁਰਪ੍ਰੀਤ ਕੌਰ,
ਐਲੀਮੈਂਟਰੀ ਸਕੂਲ ਦੇ ਹੈਡ ਟੀਚਰ ਸ੍ਰੀ ਮਤੀ ਲਜਿਆ ਰਾਣੀ ਸਟਾਫ ਮੈਂਬਰ ਕਸ਼ਮੀਰ ਕੌਰ, ਕੁਲਦੀਪ ਕੌਰ ਰਾਜਪੂਤ, ਗੁਰਪ੍ਰੀਤ ਸਿੰਘ, ਕਮਲਜੀਤ ਕੌਰ, ਸਤਵਿੰਦਰ ਕੌਰ ਹਾਜ਼ਰ ਸਨ।
ਜੀਓਜੀ ਟੀਮ ਕੈਪਟਨ ਹਰੀ ਓਮ ਸਿੰਘ ਜੀਓਜੀ ਕੰਧਾਲਾ ਜਁਟਾਂ ,ਕੈਪਟਨ ਜਸਵਿੰਦਰ ਸਿੰਘ, ਲੈਫਟੀਨੈਂਟ ਬਲਬੀਰ ਸਿੰਘ, ਸੂਬੇਦਾਰ ਮੇਜਰ ਗੁਰਨਾਮ ਸਿੰਘ, ਸੂਬੇਦਾਰ ਸੁਖਦਿਆਲ ਸਿੰਘ, ਹੌਲਦਾਰ ਹਰਜੀਤ ਸਿੰਘ ਜੀ ਨੇ ਸਮਾਰੋਹ ਵਿੱਚ ਭਾਗ ਲਿਆ।
ਸਰਕਰੀ ਹਾਈ ਸਕੂਲ ਦੇ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਅਤੇ ਐਲੀਮੈਂਟਰੀ ਸਕੂਲ ਦੇ ਹੈਡ ਟੀਚਰ ਸ੍ਰੀ ਮਤੀ ਲਜਿਆ ਰਾਣੀ ਅਤੇ ਸਕੂਲ ਦੇ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।