ਡੇਰਾ ਬਾਬਾ ਨਾਨਕ ਤਹਿਸੀਲ ਕੰਪਲੈਕਸ ਵਿਖੇ ਅਸ਼ਟਾਮ ਫਰੋਸ਼ਾ ਵੱਲੋਂ ਅਤੇ ਵਸੀਕਾ ਨਵੀਸਾ ਵੱਲੋਂ ਹੜਤਾਲ ਕੀਤੀ
ਡੇਰਾ ਬਾਬਾ ਨਾਨਕ ਤਹਿਸੀਲ ਕੰਪਲੈਕਸ ਵਿਖੇ ਅਸ਼ਟਾਮ ਫਰੋਸ਼ਾ ਵੱਲੋਂ ਅਤੇ ਵਸੀਕਾ ਨਵੀਸਾ ਵੱਲੋਂ ਹੜਤਾਲ ਕੀਤੀ

ਪੱਤਰਕਾਰ ( ਜਤਿੰਦਰ ਕੁਮਾਰ/ਕ੍ਰਿਸ਼ਨ ਗੋਪਾਲ ) ਅੱਜ ਡੇਰਾ ਬਾਬਾ ਨਾਨਕ ਤਹਿਸੀਲ ਕੰਪਲੈਕਸ ਵਿਖੇ ਪੰਜਾਬ ਅਸਟਾਮ ਫਰੋਸ਼ ਯੂਨੀਅਨ ਪੰਜਾਬ ਦੇ ਸੱਦੇ ਉਪਰ ਡੇਰਾ ਬਾਬਾ ਨਾਨਕ ਤਹਿਸੀਲ ਕੰਪਲੈਕਸ ਦੇ ਸਾਰੇ ਅਸਟਾਮ ਫਰੋਸ਼ ਵਸੀਕਾ ਨਵੀਸਾ ਐਡਵੋਕੇਟਾ ਟਾਈਪਿਸਟਾ ਅਤੇ ਨੰਬਰਦਾਰਾਂ ਨੇ ਸਾਰਾ ਕੰਮ ਕਾਰ ਅਤੇ ਦੁਕਾਨਾਂ ਬੰਦ ਰੱਖਿਆ ਜਿਸ ਕਾਰਨ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਹਾਮਨਾ ਕਰਨਾ ਪਿਆ ਅਤੇ ਅਸਟਾਮ ਫਰੋਸ਼ਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਹਰੇ ਬਾਜੀ ਕੀਤੀ ਅਸਟਾਮ ਫਰੋਸ਼ਾ ਨੇ ਮੰਗ ਕੀਤੀ ਕਿ ਸਾਡੀ ਫੀਸ ਵਧਾਈ ਜਾਵੇ ਨਹੀਂ ਤਾਂ ਇਹ ਹੜਤਾਲ ਜਾਰੀ ਰਹੇਗੀ।