ਜੀ ਜੀ ਡੀ ਐੱਸ ਡੀ ਕਾਲਜ   ਹਰਿਆਣਾ ਵਿਖੇ ਬੂਟੇ  (ਰੁੱਖ  ) ਲਗਾਉਣ ਦੀ ਕੀਤੀ ਸ਼ੁਰੂਆਤ  

200 ਬੂਟੇ  ਨਾਲ ਕੀਤੀ ਸ਼ੁਰੂਆਤ ਅਤੇ ਜਲਦ ਹੀ ਮੁਹਿੰਮ ਹੋਵੇਗੀ ਤੇਜ਼

ਜੀ ਜੀ ਡੀ ਐੱਸ ਡੀ ਕਾਲਜ   ਹਰਿਆਣਾ ਵਿਖੇ ਬੂਟੇ  (ਰੁੱਖ  ) ਲਗਾਉਣ ਦੀ ਕੀਤੀ ਸ਼ੁਰੂਆਤ  
mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਜੀ ਜੀ ਡੀ ਐੱਸ ਡੀ ਕਾਲਜ   ਹਰਿਆਣਾ ਵਿਖੇ ਬੂਟੇ  (ਰੁੱਖ  ) ਲਗਾਉਣ ਦੀ ਕੀਤੀ ਸ਼ੁਰੂਆਤ  

200 ਬੂਟੇ  ਨਾਲ ਕੀਤੀ ਸ਼ੁਰੂਆਤ ਅਤੇ ਜਲਦ ਹੀ ਮੁਹਿੰਮ ਹੋਵੇਗੀ ਤੇਜ਼   

ਅੱਡਾ ਸਰਾਂ ਜਸਵੀਰ ਕਾਜਲ  

ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਰਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੁੱਖ ਲਗਾਓ ਮੁਹਿੰਮ ਹਰਿਆਲੀ ਅਧੀਨ ਰਜੀਵ ਕੁਮਾਰ ਪ੍ਰਿੰਸੀਪਲ ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਦੇ ਸਹਿਯੋਗ ਨਾਲ  ਡਾ  ਫੂਲਨ ਰਾਣੀ ਐਗਰੀਕਲਚਰ ਵਿਭਾਗ   ਦੀ ਅਗਵਾਈ ਹੇਠ ਕਾਲਜ ਵਿੱਚ ਬੂਟਾ ਲਗਾ ਕੇ,  200 ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ  । ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਰਾਕੇਸ਼ ਕੁਮਾਰ ਜ਼ਿਲਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਬਲਜਿੰਦਰ ਸਿੰਘ ਮਾਨ ਸੰਪਾਦਕ  "ਨਿੱਕੀਆਂ ਕਰੂੰਬਲਾਂ ਮੈਗਜ਼ੀਨ ਅਤੇ ਸਟੇਟ ਐਵਾਰਡੀ ਨੇ  ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਨ  ਕਰਦੇ ਹੋਏ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਨੇ ਕਿਹਾ ਕਿ ਸਾਡੀ ਜ਼ਿੰਦਗੀ  ਰੁੱਖਾਂ ਤੋਂ ਬਿਨਾਂ ਅਸੰਭਵ ਹੈ ਕਿਉਂਕਿ ਹਵਾ ਪਾਣੀ ਅਤੇ ਸਾਡਾ ਵਾਤਾਵਰਣ ਰੁੱਖਾਂ ਦੀ ਬਦੌਲਤ ਹੀ ਹੈ ਇਸ ਲਈ ਇੱਕ ਰੁੱਖ 100 ਸੁੱਖ ਦੀ ਕਹਾਵਤ ਅਨੁਸਾਰ ਰੁੱਖ ਹਮੇਸ਼ਾਂ ਹੀ  ਮਨੁੱਖ ਦੀਆਂ ਲੋੜਾਂ ਦੀ ਪੂਰਤੀ ਲਈ  ਕੰਮ ਆਉਂਦੇ ਹਨ, ਇਸ ਕਰਕੇ ਸਾਨੂੰ ਹਰ ਇੱਕ ਇਨਸਾਨ ਨੂੰ ਹਰ ਸਾਲ ਪੰਜ ਪੰਜ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ ।ਇਸ ਮੌਕੇ ਸ੍ਰੀ ਰਾਜੀਵ ਕੁਮਾਰ ਪ੍ਰਿੰਸੀਪਲ ਕਾਲਜ ਹਰਿਅਾਣਾ ਅਤੇ ਰਾਕੇਸ਼ ਕੁਮਾਰ ਡੀ ਵਾਈ ਓ ਹੁਸ਼ਿਆਰਪੁਰ ਨੇ   ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ  ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਹਰਿਆਲੀ ਕਾਇਮ ਰੱਖਣ ਲਈ ਚਲਾਈ ਗਈ ਇਸ ਮੁਹਿੰਮ ਦੀ  ਸ਼ਲਾਘਾ ਕੀਤੀ  ।ਅਤੇ ਨਾਲ ਹੀ ਕਿਹਾ ਅਜੋਕੇ ਸਮੇਂ ਅੰਦਰ ਵਾਤਾਵਰਨ ਵਿਚ ਆ ਰਹੀ ਤਬਦੀਲੀ, ਵਧ ਰਹੇ ਪ੍ਰਦੂਸ਼ਣ , ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਆਦਿ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ  । ਇਹ ਰੁੱਖ ਸਾਨੂੰ ਲੱਕੜੀ ਹੀ ਨਹੀਂ ਸਗੋਂ ਸਾਡੇ ਲਈ ਆਕਸੀਜਨ ਦੀਆਂ ਮਸ਼ੀਨਾਂ ਵੀ ਹਨ ਜਿਸ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਮੌਕੇ ਰੁੱਖ ਲਗਾਓ  ਮੁਹਿੰਮ ਪ੍ਰੋਜੈਕਟ ਕੋ ਆਰਡੀਨੇਟਰ ਮੈਡਮ ਸੁਮਨ ਦੇਵੀ ਨੇ ਸਿਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰਿਆਲੀ ਸਾਡੀ ਜ਼ਿੰਦਗੀ ਵਿੱਚ  ਖ਼ੁਸ਼ੀਆਂ ਦਾ ਰੰਗ  ਭਰਦੀ ਹੈ ਇਸ ਲਈ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਇਸ ਮੌਕੇ ਡਾ ਫੂਲਾ ਰਾਣੀ ਨੇ ਆਏ ਹੋਏ ਮਹਿਮਾਨਾਂ ਦਾ  ਧੰਨਵਾਦ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੁਹਿੰਮ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ  ।ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋ .ਸੁਖਵਿੰਦਰ ਕੌਰ ਸੋਨੀਆ ,ਪ੍ਰੋ ਪੁਨੀਤ ਕੌਰ, ਪ੍ਰੋ ਗੁਰਪ੍ਰੀਤ ਕੌਰ, ਹਰਜੋਤ ਕੌਰ ਆਦਿ ਹਾਜ਼ਰ ਸਨ