ਪੀਰ ਬਾਬਾ ਕੱਲੂ ਸਾਹ ਨੈਣੋਵਾਲ ਵੈਦ ਦਾ, ਸਭਿਆਚਾਰਕ ਮੇਲਾ, ਇਤਿਹਾਸਕ ਯਾਦਗਾਰੀ ਹੋ ਨਿਬੜਿਆ

ਮੇਲੇ ਵਿੱਚ ਗਾਇਕ ਰਾਏ ਜੁਝਾਰ ਅਤੇ ਗਾਇਕ ਹਰਿੰਦਰ ਸੰਧੂ ਸਾਥੀ ਅਮਨ ਧਾਲੀਵਾਲ ਦੀ ਦੋਗਾਣਾ ਜੋਡ਼ੀ ਨੇ ਬੰਨ੍ਹਿਆ ਰੰਗ

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਅੱਡਾ ਸਰਾਂ   ਜਸਵੀਰ ਕਾਜਲ  

ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਜੀ ਦੀ ਮੁਕੱਦਸ ਦਰਗਾਹ ਤੇ 29 ਵਾਂ ਸਾਲਾਨਾ ਸੱਭਿਆਚਾਰਕ ਮੇਲਾ ਪੂਰੇ ਨਗਰ ,ਐੱਨ,ਆਰ,ਆਈ ਵੀਰਾਂ  ,  ਸਾਰੀ   ਪ੍ਰਬੰਧਕ ਕਮੇਟੀ ,ਅਤੇ ਕਮੇਟੀ ਪ੍ਰਧਾਨ  ਪ੍ਰਧਾਨ ਸਤਨਾਮ ਸਿੰਘ ਢਿੱਲੋਂ ਦੀ ਯੋਗ ਅਗਵਾਈ ਵਿਚ ਕਰਵਾਇਆ ਗਿਆ  । ਇਸ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਹਾਜ਼ਰੀ   ਭਰ ਕੇ ਸੱਭਿਆਚਾਰ ਮੇਲੇ ਦਾ ਆਨੰਦ ਮਾਣਿਆ । ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਪੀਰ ਬਾਬਾ ਕੱਲੂ  ਸ਼ਾਹ ਦੀ ਮੁਕੱਦਸ ਦਰਗਾਹ ਤੇ ਝੰਡਾ ,ਚਾਦਰ ਅਤੇ ਚਰਾਗ ਰੌਸ਼ਨ ਕਰਨ ਦੀ ਰਸਮ   ਉਪਰੰਤ ਸੱਭਿਆਚਾਰ ਮੇਲੇ ਦਾ ਉਦਘਾਟਨ  ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ ਨੇ ਕੀਤਾ ਅਤੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ  ਜਸਵੰਤ ਸਿੰਘ ਚੌਟਾਲਾ ਪ੍ਰਧਾਨ ਜੱਟ ਮਹਾਸਭਾ ਦੋਆਬਾ ਜ਼ੋਨ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਜੰਗਵੀਰ ਸਿੰਘ ਚੌਹਾਨ  ਪ੍ਰਧਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੁਰਕਮਲ ਸਿੰਘ ਸੋਢੀ ਡਾਇਰੈਕਟਰ ਸ਼ੂਗਰ ਫੈੱਡ  ਪੰਜਾਬ ਆਦਿ ਹਾਜ਼ਰ ਹੋਏ ਸਨ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਰਾਏ ਜੁਝਾਰ ਅਤੇ ਪੰਜਾਬ ਦੀ ਪ੍ਰਸਿੱਧ ਦੋਗਾਣਾ ਗਾਇਕ ਜੋੜੀ ਹਰਿੰਦਰ ਸੰਧੂ   ਅਮਨ ਧਾਲੀਵਾਲ ਤੋਂ ਇਲਾਵਾ ਬਿੱਟਾ ਸੁਖਨ ਵਾਲੀਆ ਲਵਲੀ ਸੋਨੀਆ ਆਦਿ ਫ਼ਨਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ  । ਇਸ ਮੌਕੇ ਪ੍ਰਬੰਧਕ ਕਮੇਟੀ  ਦੇ ਉੱਪ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ ਸੋਮਨਾਥ ਮਹਿਮੀ ਸਾਬਕਾ ਸਰਪੰਚ ਨਗਿੰਦਰ ਸਿੰਘ  ,ਗੁਰਕਮਲ ਸਿੰਘ, ਸੋਢੀ, ਜਸਵੰਤ ਸਿੰਘ , ਬਲਕਾਰ ਸਿੰਘ, ਹੁਸ਼ਿਆਰ ਸਿੰਘ ਬਲਾਕ ਸੰਮਤੀ ਮੈਂਬਰ, ਹਰਮੀਤ ਸਿੰਘ  ਔਲਖ ਸਹਿਵਾਜਪੁਰ ਬਿੱਟਾ ਝਾਵਰ, ਸਰਪੰਚ ਸੁਖਵਿੰਦਰਜੀਤ ਸਿੰਘ ਕੰਧਾਲੀ ਆਦਿ ਇੱਥੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ  , ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ