ਡੇਰਾ ਬਾਬਾ ਨਾਨਕ ਐਸ ਡੀ ਐਮ ਨਾਲ ਸ਼ਹਿਰ ਦੇ ਮੋਹਤਬਰਾਂ ਅਤੇ ਦੁਕਾਨਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ

ਐਸ ਡੀ ਐਮ, ਰਵਿੰਦਰ ਅਰੋੜਾ ਨੇ ਮਸਲਿਆਂ ਨੂੰ ਕੀਤਾ ਮੋਕੇ ਤੇ ਹੱਲ

ਡੇਰਾ ਬਾਬਾ ਨਾਨਕ ਐਸ ਡੀ ਐਮ ਨਾਲ ਸ਼ਹਿਰ ਦੇ ਮੋਹਤਬਰਾਂ ਅਤੇ ਦੁਕਾਨਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ
mart daar

ਕੁੱਝ ਦਿਨ ਪਹਿਲਾਂ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਡੀ ਐਮ ਰਵਿੰਦਰ ਅਰੋੜਾ ਨੇ ਸ਼ਹਿਰਵਾਸੀਆਂ ਨਾਲ ਇੱਕ ਮੀਟਿੰਗ ਕਰਨ ਦੀ ਗੱਲ ਕਹੀ ਸੀ | ਆਪਣੇ ਇਸ ਵਾਦੇ ਤੇ ਜਲਦ ਅਮਲ ਕਰਦਿਆਂ, ਅੱਜ ਡੇਰਾ ਬਾਬਾ ਨਾਨਕ  ਐਸ ਡੀ ਐਮ ਦਫਤਰ ਵਿਖੇ ਸ਼ਹਿਰ ਦੇ ਮੋਹਤਬਰਾਂ ਅਤੇ ਦੁਕਾਨਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ  ਵਿੱਚ ਐਸ ਡੀ ਐਮ ਰਵਿੰਦਰ ਅਰੋੜਾ ਡੇਰਾ ਬਾਬਾ ਨਾਨਕ, ਇਓ ਜਤਿੰਦਰ ਮਹਾਜਨ ਨਗਰ ਕੋਸਲ ਡੇਰਾ ਬਾਬਾ ਨਾਨਕ ਅਤੇ ਐਸਓ ਮਨਪੀ੍ਤ ਸਿੰਘ ਨਗਰ ਕੋਂਸਲ ਡੇਰਾ ਬਾਬਾ ਨਾਨਕ ਹਾਜਰ ਸਨ। ਇਸ ਮੋਕੇ ਐਸ ਡੀ ਐਮ ਰਵਿੰਦਰ ਅਰੋੜਾ ਨੇ ਦੁਕਾਨਦਾਰਾਂ ਅਤੇ ਸ਼ਹਿਰ ਦੇ ਮੋਹਤਬਰਾਂ ਦੀਆਂ ਮੁਸ਼ਕਲਾਂ ਬੜੇ ਧਿਆਨ ਨਾਲ ਸੁਣੀਆਂ। ਐਸ ਡੀ ਐਮ ਰਵਿੰਦਰ ਅਰੋੜਾ ਨੇ ਕੁਝ ਮੁਸ਼ਕਲਾਂ ਨੂੰ ਮੋਕੇ ਤੇ ਹੱਲ ਕੀਤਾ ਅਤੇ  ਬਾਕੀ ਦੀਆਂ ਮੁਸ਼ਕਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦਾ ਵਾਧਾ ਵੀ ਕੀਤਾ, ਤੇ ਸ਼ਹਿਰ ਦੇ ਮੋਹਤਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਡੇਰਾ ਬਾਬਾ ਨਾਨਕ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੋਕੇ ਗਗਨਦੀਪ ਸਿੰਘ , ਬਿੱਟਾ ਮਹਾਜਨ , ਸਜੀਵ ਸੋਨੀ, ਸੁਧੀਰ ਬੇਦੀ, ਸੱਤਪਾਲ ਸ਼ੋਂਕੀ , ਬਲਦੇਵ ਰਾਜ ਡਾਈਮੰਡ, ਦਲਜੀਤ ਸਿੰਘ ਜੋਸ, ਆਦਿ ਹਾਜਰ ਸਨ, ਜੋ ਇਸ ਮੀਟਿੰਗ ਤੋਂ ਖੁਸ਼ ਤੇ ਸੰਤੁਸ਼ਟ ਦਿਖੇ ।  ਪੱਤਰਕਾਰ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਟ ਆਲ 2 ਨਿਊਜ਼ ਚੈਨਲ ਡੇਰਾ ਬਾਬਾ ਨਾਨਕ।