ਅਗਨੀਪਥ ਜਿਹੀਆ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ-ਸੁਰਜੀਤ ਟਿੱਬਾ
ਅਗਨੀਪਥ ਜਿਹੀਆ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ-ਸੁਰਜੀਤ ਟਿੱਬਾ
ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ
ਅਗਨੀਪਥ ਜਿਹੀਆ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ-ਸੁਰਜੀਤ ਟਿੱਬਾ
ਦੇਸ਼ ਵਿਚ ਮੋਦੀ ਸਰਕਾਰ ਵੱਲੋਂ ਤਿੰਨੇ ਸੈਨਾਵਾਂ ਵਿਚ ਭਰਤੀ ਦੀ ਸ਼ੁਰੂ ਕੀਤੀ ਨਵੀਂ ਪ੍ਰਕ੍ਰਿਆਂ ‘ਅਗਨੀਪਥ’ ਦਾ ਪੂਰੇ ਦੇਸ਼ ਵਿਚ ਹੋ ਰਿਹਾ ਵਿਰੋਧ ਦੱਸ ਰਿਹਾ ਹੈ ਕਿ ਮੋਦੀ ਦੀ ਫਾਸ਼ੀਵਾਦੀ ਸਰਕਾਰ ਕਿਸ ਤਰਾ੍ ਭਾਰਤ ਦੇ ਬੇਰੋਜਗਾਰਾਂ ਦਾ ਮਜਾਕ ਉਡਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਲੰਧਰ ਮੁਖੀ ਸੁਰਜੀਤ ਟਿੱਬਾ ਨੇ ਕੀਤਾ।ਉਨਾਂ ਪ੍ਰੈਸ ਦੇ ਨਾਮ ਜਾਰੀ ਬਿਆਨ ਚ ਕਿਹਾ ਕਿ 45 ਸਾਲ ਦੇ ਰਿਕਾਰਡ ਪੱਧਰ ਤੇ ਪਹੁੰਚੀ ਬੇਰੋਜਗਾਰੀ ਦੀ ਦਰ ਤੇ ਅਗਨੀਪੱਥ ਸਕੀਮ ਨੇ ਅੱਗ ਤੇ ਤੇਲ ਦਾ ਕੰਮ ਕੀਤਾ ਹੈ ਜਿਸ ਕਾਰਨ ਪੂਰੇ ਦੇਸ਼ ਦੇ ਨੌਜਵਾਨ ਸੜ੍ਹਕਾਂ ਤੇ ਆ ਗਏ ਹਨ।ਦੇਸ਼ ਦੇ ਨੌਜਵਾਨ ਭਾਰਤੀ ਸੈਨਾ ਤੇ ਪੁਲਿਸ ਨੂੰ ਪੱਕੀਆਂ ਨੌਕਰੀਆਂ ਵਜੋ ਦੇਖਦੇ ਆਏ ਹਨ ਤੇ ਰਿਟਾਇਰਮੈਂਟ ਤੋਂ ਬਾਅਦ ਮਿਲਦੀ ਪੈਨਸ਼ਨ ਉਨਾਂ ਨੂੰ ਸਮਾਜਿਕ ਤੇ ਪਰਿਵਾਰਕ ਤੌਰ ਤੇ ਇਜਤ ਤੇ ਸਕੂਨ ਦਿੰਦੀ ਹੈ ਪਰ ਕੱਲ ਨੂੰ ਅਗਨੀਵੀਰ ਜਦ ਚਾਰ ਸਾਲ ਬਾਅਦ ਹੀ ਰਿਟਾਇਰ ਹੋ ਕੇ ਘਰ ਪਰਤਣਗੇ ਤਾਂ ਉਨਾਂ ਦਾ ਭਵਿਖ ਕਿਸ ਤਰਾ੍ ਦਾ ਹੋਵੇਗਾ ਸੋਚਣ ਵਾਲੀ ਗੱਲ ਹੈ।ਉਨਾਂ ਪ੍ਰੋਟੈਸਟ ਦੌਰਾਨ ਮਾਰੇ ਗਏ ਨੌਜਵਾਨਾਂ ਦੀ ਮੌਤ ਤੇ ਦੁਖ ਜਾਹਰ ਕਰਦਿਆਂ ਕਿਹਾ ਕਿ ਕਿਸ ਤਰਾ੍ ਮੋਦੀ ਸਰਕਾਰ ਪਹਿਲਾਂ ਨੋਟਬੰਦੀ,ਕਾਹਲੀ ਨਾਲ ਲਾਗੂ ਕੀਤੇ ਜੀਐਸਟੀ,ਧਾਰਾ 370 ਨੂੰ ਹਟਾਉਣਾ,ਸੀਏਏ ਲਾਗੂ ਕਰਨ, ਯਕਦਮ ਲੋਕ ਡਾਉਨ ਲਾਉਣਾ,ਕਿਰਤ ਕਾਨੂੰਨਾਂ ਚ ਸੋਧ ਕਰਨੀ, ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਨਾਉਣੇ ਤੇ ਹੁਣ ਅਗਨੀਪਥ ਲਿਆ ਕੇ ਦੇਸ਼ ਦੇ ਲੋਕਾਂ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਹੋਈ ਹੈ।ਉਨਾਂ ਕਿਹਾ ਕਿ ਕਾਰਪੋਰੇਟਾਂ ਦੀ ਭਾਈਵਾਲ ਕੇਂਦਰ ਸਰਕਾਰ ਜਿਸਨੂੰ ਹੁਣ ਬੁਲਡੋਜਰ ਸਰਕਾਰ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਤੇ ਜੋ ਕਾਨੂੰਨ ਤੋਂ ਉਪਰ ਜਾ ਕੇ ਘੱਟ ਗਿਣਤੀ ਲੋਕਾਂ ਦੇ ਘਰ ਢਾਹੁਣ ਤੱਕ ਚਲੀ ਗਈ ਹੈ, ਵਰਗੇ ਫਾਸ਼ੀਵਾਦੀ ਕਾਰਿਆ ਰਾਹੀਂ ਦੇਸ਼ ਦੇ ਲੋਕਾਂ ਨੂੰ ਤਬਾਹ ਕਰ ਰਹੀ ਹੈ ਤੇ ਬੇਰੋਜਗਾਰਾਂ ਨੂੰ ਹਨੇਰੀਆਂ ਗਲੀਆਂ ਹਵਾਲੇ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਮੀਡੀਆ ਦਾ ਵੱਡਾ ਹਿੱਸਾ ਮੋਦੀ ਦੀ ਬੋਲੀ ਬੋਲ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਦੇਸ਼ ਦੇ ਜਾਗਰੂਕ ਲੋਕ ਮੋਦੀ ਸਰਕਾਰ ਦੇ ਹਰ ਪੈਤੜੇ ਨੂੰ ਸਮਝਦੇ ਹਨ ਤੇ ਇਸਦਾ ਬਣਦਾ ਵਿਰੋਧ ਵੀ ਕਰਦੇ ਹਨ ।ਜਿਵੇਂ ਸ਼ਹੀਨ ਬਾਗ ਮੋਰਚਾ ਤੇ ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਦੋਰਾਨ ਲੋਕਾਂ ਨੇ ਕੀਤਾ ਸੀ।ਸੁਰਜੀਤ ਟਿੱਬਾ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਸਤਾ ਵਿਚ ਆਈ ਹੈ ਉਦੋਂ ਤੋਂ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਵਿਚ ਅੰਧਵਿਸ਼ਵਾਸਾ ਦਾ ਬੋਲਬਾਲਾ ਬਹੁਤ ਜਿਆਦਾ ਵੱਧ ਗਿਆ ਹੈ। ਯੂਨੀਵਰਸਿਟੀਆਂ ਆਪਣੇ ਕੰਟਰੋਲ ਹੇਠ ਕੀਤੀਆ ਜਾ ਰਹੀਆਂ ਹਨ।ਉਨਾਂ ਦੇਸ਼ ਦੇ ਨੌਜਵਾਨਾਂ ਵੱਲੋਂ ਅਗਜਨੀ ਦੀਆਂ ਕੀਤੀਆਂ ਘਟਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਨੋਜਵਾਨਾਂ ਨੂੰ ਜਥੇਬੰਦ ਹੋਣਾ ਚਾਹੀਦਾ ਹੈ ਤੇ ਜਾਬਤੇ ਚ ਰਹਿ ਕੇ ਹੀ ਪ੍ਰੋਟੈਸਟ ਕਰਨੇ ਚਾਹੀਦੇ ਹਨ।ਜਿਸ ਨਾਲ ਦੇਸ਼ ਦੀ ਕੀਮਤੀ ਸੰਪਤੀ ਨੂੰ ਨੁਕਸਾਨ ਨਾ ਪਹੁੰਚੇ ਤੇ ਆਪਣੀ ਗੱਲ ਵੀ ਸਰਕਾਰ ਤੱਕ ਪੁਜਦੀ ਰਹੇ।ਇਸ ਮੌਕੇ ਜੋਨ ਕਰਜਕਰਨੀ ਦੇ ਸੁਖਦੇਵ ਫਗਵਾੜਾ, ਬਿੱਟੂ ਰੀਪੇਵਾਲੀ, ਬਲਵਿੰਦਰ ਬੁਲੋਵਾਲ, ਸੋਨੀ ਜ਼ੀਰਾ ਤੇ ਸੂਬਾ ਕਮੇਟੀ ਮੈਬਰ ਸੁਖਵਿੰਦਰ ਬਾਗਪੁਰ ਹਾਜਰ ਸਨ।