ਦੀਵਾਲੀ

ਦੀਵਾਲੀ

ਦੀਵਾਲੀ

ਦੇਸੀ ਘਿਓ ਦੇ ਦੀਪ ਜਲਾਓ, 
ਮੋਮਬੱਤੀਆਂ  ਘਰ ਬਾਹਰ ਜਗਾਓ। 
ਦੀਵਾਲੀ ਦਾ ਤਿਉਹਾਰ ਇਹ ਸੋਹਣਾ, 
ਰੋਸ਼ਨ ਸਾਰਾ ਜਗਤ ਬਨਾਓ। 

ਧਰਤੀ ਸਾਡੀ ,ਅੱਮਬਰ ਸਾਡਾ, 
ਸੱਭ ਲਈ ਸਾਰੇ ਸੁੱਖ ਮਨਾਓ। 
ਸਾਹ ਲੈਣਾ ਨਾ, ਹੋ ਜਾਏ ਔਖਾ
ਪੱਟਾਕਿਆ ਤੇ,ਸਾਰੇ ਰੋਕ ਲਗਾਓ। 
 ਦੀਵਾਲੀ ਦਾ ਤਿਉਹਾਰ ਇਹ ਸੋਹਣਾ,
 ਰੋਸ਼ਨ ਸਾਰਾ ਜਗਤ ਬਨਾਓ,,, 

ਸੱਚ ਦੀ ਸਦਾ ,ਜਿੱਤ ਹੁੰਦੀਏ, 
ਸੱਚ ਦੀ ਸਾਰੇ ,ਰਾਹ ਅੱਪਨਾਓ। 
ਨਸਾਂ ਜੂੂਅਏ ਨੇ ,ਘਰ ਨੇ ਡੋਬੇ, 
ਮਿਹਨਤ ਦਾ, ਪੈਸਾ ਨਾ ਉਡਾਓ। 
  ਦੀਵਾਲੀ ਦਾ ਤਿਉਹਾਰ ਇਹ ਸੋਹਣਾ
  ਰੋਸ਼ਨ ਸਾਰਾ ਜਗਤ ਬਨਾਓ,,

ਭਰਾ ਹੁੰਦੇ, ਭਰਾਵਾਂ ਦੀਆਂ ਬਾਹਾਂ,
ਲੱਸਮਣ ਵਰਗਾਂ, ਸਾਥ ਨਿੱਭਾਓ। 
ਪੱਰਥ ਵਾਗਰਾ ,ਪੂਜਾ ਕਰਕੇ,
ਵੱਡਿਆਂ ਦਾ ਸਤਿਕਾਰ ਵਧਾਓ। 
  ਦੀਵਾਲੀ ਦਾ ਤਿਉਹਾਰ ਇਹ ਸੋਹਣਾ
  ਰੋਸ਼ਨ ਸਾਰਾ ਜਗਤ ਬਨਾਓ,,

ਵਿੱਚ ਮਰਿਯਾਦਾ, ਰਹਿਣਾ ਸਿੱਖੋ, 
ਹਰ ਥਾਂ ਆਪਣਾ ,ਫਰਜ ਨਿਭਾਓ। 
ਕਰਮ ਕਰੋ 'ਬੋਧ, ਸੋਹਣੇ ਸੋਹਣੇ, 
ਦੀਵਾਲੀ ਮਿਲ ਕੇ  ਖੂਬ ਮਨਾਓ।
  ਦੀਵਾਲੀ ਦਾ ਤਿਉਹਾਰ ਇਹ ਸੋਹਣਾ
  ਰੋਸ਼ਨ ਸਾਰਾ ਜਗਤ ਬਨਾਓ,,

ਲੇਖਕ:-ਬੋਧ ਰਾਜ ਕੋਟਾਂ ਗੁਰਦਾਸਪੁਰ
  ਫੋਨ:9803227950