ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਲਾਂਘੇ ਦੀ 4ਥੀ ਵਰ੍ਹੇ ਗੰਢ ਤੇ ਵਿਸ਼ੇਸ਼ ਰਿਪੋਰਟ
ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਲਾਂਘੇ ਦੀ 4ਥੀ ਵਰ੍ਹੇ ਗੰਢ ਤੇ ਵਿਸ਼ੇਸ਼ ਰਿਪੋਰਟ
1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਨਾ ਸਿਰਫ ਦੋ ਦੇਸ਼ਾਂ ਦੀ ਵੰਡ ਹੋਈ ਬਲਕਿ ਧਾਰਮਿਕ ਅਸਥਾਨਾਂ ਦੀ ਵੰਡ ਕਰਦੇ ਹੋਏ ਖਾਸ ਕਰ ਪੰਜਾਬੀਆਂ ਦੇ ਦਿਲਾਂ ਨੂੰ ਵੀ ਵਲੂੰਧਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜਿਲਾ ਨਾਰੋਵਾਲ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਤੇ ਤੇ ਸਾਥੋਂ ਵਿੱਛੜ ਗਿਆ। ਫਿਰ ਅਰਦਾਸਾ ਚ ਜੋ ਮੰਗਦੇ ਸੀ ਉਹ ਜ਼ਿਹਨਾਂ ਗੁਰਧਾਮਾਂ ਤੋਂ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਹੋਣ ਦਾ ਲਗਾਤਾਰ 75 ਸਾਲ ਸਿਲਸਿਲਾ ਚੱਲਿਆ। ਨਵਜੋਤ ਸਿੰਘ ਸਿੰਧੂ ਪਾਕਿਸਤਾਨ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਜਰਨਲ ਬਾਜਵਾ ਦੇ ਸੱਦੇ ਤੇ ਪਾਕਿਸਤਾਨ ਜਾਂਦੇ ਹਨ ਉਨ੍ਹਾਂ ਨਾਲ ਮੁਲਾਕਾਤ ਕਰਦੇ ਹਨ। ਅਖੀਰ ਉਹ ਭਾਗਾਂ ਵਾਲਾ ਸਮਾਂ ਆ ਜਾਂਦਾ ਹੈ, 9 ਨਵੰਬਰ 2019 ਭਾਰਤ ਤੇ ਪਾਕਿਸਤਾਨ ਦੀਆ ਸਰਕਾਰਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਲੈਦਿਆ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਫੈਸਲਾ ਲੈਦੀਆ ਹਨ । ਕਰਤਾਰਪੁਰ ਸਾਹਿਬ ਲਾਂਗੇ ਦੇ ਖੁਲਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਧਾਰਮਿਕ ਸਮਾਗਮ ਕਰਵਾਉਂਦੇ ਹੋਏ ਅਰਦਾਸ ਕਰਨ ਉਪਰੰਤ ਲਾਂਘਾ ਖੋਲ ਦਿੱਤਾ ਜਾਂਦਾ ਹੈ। ਇਸ ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ , ਉਸ ਸਮੇਂ ਦੇ ਉਪ ਰਾਸ਼ਟਰਪਤੀ ਵੇਕਟਿਆ ਨਾਇਡੂ, ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਵਿਧਾਇਕ ਤੋਂ ਇਲਾਵਾ ਬਹੁਤ ਸਾਰੇ ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਇਸ ਇਤਿਹਾਸਕ ਮੋਕੇ ਮਜੂਦ ਰਹੀਆਂ। ਹੁਣ ਚੌਥੀ ਵਰੇਗੰਢ ਮਨਾਈ ਜਾ ਰਹੀ ਹੈ। ਅੱਜ ਉਨ੍ਹਾਂ ਮਹਾਨ ਸ਼ਖਸ਼ੀਅਤਾਂ ਨੂੰ ਵੀ ਨੱਤਮਸਤਕ ਹੁੰਦੇ ਹਾਂ ਜਿਨ੍ਹਾਂ ਇਸ ਲਾਂਘੇ ਦੇ ਖੁੱਲਣ ਲਈ ਨਿਰਵਿਗਨ ਅਰਦਾਸਾਂ ਕੀਤੀਆਂ ਤੇ ਪ੍ਰਯਾਸ ਕੀਤੇ।
ਆਲ 2 ਨਿਊਜ਼ ਵਲੋਂ ਅਸੀਂ ਸਾਰੇ ਸੰਸਾਰ ਨੂੰ ਕਰਤਾਰਪੁਰ ਲਾਂਘੇ ਦੀ ਚੌਥੀ ਵਰੇਗੰਢ ਦੀ ਵਧਾਈ ਦੇਂਦੇ ਹਾਂ ਅਤੇ ਆਸ ਕਰਦੇ ਹਾਂ ਕਿ ਵਿਛੜਿਆਂ ਨੂੰ ਮੇਲਣ ਵਾਲਾ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਣ ਵਾਲਾ ਲਾਂਘਾ ਸਦਾ ਖੁਲ੍ਹਾ ਰਹੇ ।