ਟਾਂਡਾ ਪੁਲਿਸ ਵਲੋ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਫਲੈਗ ਮਾਰਚ ਅਤੇ ਸਰਚ ਅਪ੍ਰੇਸ਼ਨ ਕੀਤਾ ਗਿਆ

ਉਂਕਾਰ ਸਿੰਘ ਬਰਾੜ ਇਸਪੈਕਟਰ ਥਾਣਾ ਮੁਖੀ ਟਾਂਡਾ ਵੱਲੋਂ

ਟਾਂਡਾ ਪੁਲਿਸ ਵਲੋ ਸ਼ਹਿਰ ਦੇ ਵੱਖ ਵੱਖ  ਹਿਸਿਆਂ  ਵਿਚ ਫਲੈਗ ਮਾਰਚ ਅਤੇ  ਸਰਚ ਅਪ੍ਰੇਸ਼ਨ ਕੀਤਾ ਗਿਆ
mart daar

ਅੱਡਾ ਸਰਾਂ ਤੋਂ ਜਸਵੀਰ ਕਾਜਲ ਦੀ ਵਿਸ਼ੇਸ਼ ਰਿਪੋਰਟ

ਉਂਕਾਰ ਸਿੰਘ ਬਰਾੜ ਇਸਪੈਕਟਰ ਥਾਣਾ ਮੁਖੀ ਟਾਂਡਾ  ਵੱਲੋਂ ਪੁਲਿਸ ਪਾਰਟੀ ਸਮੇਤ ਟਾਂਡਾ ਚ ਫਲੈਗ ਮਾਰਚ ਕੱਢਿਆ ਗਿਆ। ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ, ਸ਼੍ਰੀ ਸਰਬਜੀਤ ਸਿੰਘ ਬਾਹਿਆ SP (INV) ਹੁਸਿਆਰਪੁਰ, ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਟਾਂਡਾ ਵਿਖੇ ਆਉਣ ਵਾਲੇ ਤਿਓਹਾਰਾਂ ਦੇ ਮਧੇ ਨਜਰ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਸਰਚ ਅਭਿਆਨ ਵੀ ਤੇਜ ਕੀਤੇ ਜਾ ਰਹੇ ਹਨ ਤਾਂ ਕਿ ਸ਼ਰਾਰਤੀ ਤੇ ਮਾੜੇ ਅਨਸਰਾਂ ਤੇ ਨਕੇਲ ਕਸੀ ਜਾ ਸਕੇ।  ਜਿਕਰ ਯੋਗ ਹੈ ਕਿ ਇੰਸਪੈਕਟਰ ਓਂਕਾਰ ਸਿੰਘ ਇਸ ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸ਼ਹਿਰ ਵਾਸੀਆਂ ਚ ਤਾਲਮੇਲ ਨੂੰ ਮਜਬੂਤ ਕਰਦੇ ਦਿਖੇ ਜੋ ਕੇ ਇੱਕ ਸ਼ਲਾਗਾ ਯੋਗ ਕਦਮ ਹੈ। 
ਇਸ ਮੌਕੇ ਇੰਸਪੈਕਟਰ ਓਂਕਾਰ ਸਿੰਘ ਨੇ ਸ਼ਕੀ, ਸੰਵੇਦਨਸ਼ੀਲ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਭੀੜ ਭਾੜ ਵਾਲੇ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਵੱਖ ਵੱਖ ਪੁਲਿਸ

ਕਰਮੀਆਂ ਨੂੰ ਇਹਨਾਂ ਜਗ੍ਹਾ ਤੇ ਤਾਇਨਾਤ ਵੀ ਕੀਤਾ। 
ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰਾਂ ਨੂੰ ਤਹਿਸ਼ੁਦਾ ਹੱਦ ਤੱਕ ਹੀ ਦੁਕਾਨਾਂ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਸੜਕ ਤੇ ਚਲਣ ਵਾਲੇ ਰਾਹਗੀਰਾਂ ਨੂੰ ਦਿੱਕਤ ਨਾ ਆਵੇ। 
ਉਨ੍ਹਾਂ ਨੇ ਦੱਸਿਆ ਕਿ ਬਗੈਰ ਕਾਗਜ਼ ਵਾਹਨ, ਹੁਲੜਬਾਜ਼ੀ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ਤੇ ਸਖਤੀ ਕੀਤੀ ਜਾ ਰਹੀ ਹੈ।  ਇਲਾਕੇ ਦੀ ਟਰੈਫਿਕ ਵਿਵਸਥਾ ਨੂੰ ਵੀ ਚਾਕ ਚੌਬੰਦ ਕੀਤਾ ਜਾ ਰਿਹਾ ਤਾਂ ਜੋ ਤਿਓਹਾਰਾਂ ਚ ਬਾਹਰੋਂ ਆਉਣ ਵਾਲੇ ਖਰੀਦਦਾਰਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।