ਪਿੰਡ ਦੇਹਰੀਵਾਲ ਵਿਖੇ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਦਾ ਮੂਨਕ ਨੇ ਕੀਤਾ ਉਦਘਾਟਨ
ਅੱਜ ਦੇਹਰੀਵਾਲ ਵਿਖੇ ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਵੱਲੋ ਐਨ ਆਰ ਆਈ ਵੀਰਾ ਤੇ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਦੇ ਵਿਸੇਸ਼ ਸਹਿਯੋਗ ਨਾਲ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਪੂਰੀ ਸਾਨੋ ਸੌਕਤ ਨਾਲ ਸੁਰੂ ਕੀਤਾ ਗਿਆ।

ਅੱਡਾ ਸਰਾਂ ਜਸਵੀਰ ਕਾਜਲ
ਅੱਜ ਦੇਹਰੀਵਾਲ ਵਿਖੇ ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਵੱਲੋ ਐਨ ਆਰ ਆਈ ਵੀਰਾ ਤੇ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਦੇ ਵਿਸੇਸ਼ ਸਹਿਯੋਗ ਨਾਲ ਚਾਰ ਰੋਜਾ ਕ੍ਰਿਕਟ ਟੂਰਨਾਮੈਂਟ ਪੂਰੀ ਸਾਨੋ ਸੌਕਤ ਨਾਲ ਸੁਰੂ ਕੀਤਾ ਗਿਆ। ਕਲੱਬ ਪ੍ਰਧਾਨ ਕਮਲਜੀਤ ਸਿੰਘ ਕਾਕਾ ਦੀ ਅਗਵਾਈ ਵਿੱਚ ਸੁਰੂ ਹੋਏ ਇਸ ਟੂਰਨਾਮੈਂਟ ਦਾ ਉਦਘਾਟਨ ਵਿਸੇਸ਼ ਤੌਰ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਵੱਲੋ ਪਹੁੰਚੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਤੇ ਦੋਆਬਾ ਯੂਥ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ ਨੇ ਕਰਦਿਆ ਸਮੂਹ ਪ੍ਰਬੰਧਕਾ ਨੂੰ ਵਧਾਈ ਦਿੰਦਿਆ ਕਿਹਾ ਕਿ ਨੌਜਵਾਨਾ ਵੱਲੋ ਪਿੰਡ ਪੱਧਰ ਤੇ ਇਹੋ ਅਜਿਹੇ ਉਪਰਾਲੇ ਕਰਨੇ ਜਿੱਥੇ ਬਹੁਤ ਹੀ ਸਲਾਘਾਯੋਗ ਹਨ। ਉੱਥੇ ਨਵੀ ਨੌਜਵਾਨ ਪੀੜੀ ਲਈ ਮਾਰਗਦਰਸ਼ਨ ਵੀ ਹਨ। ਉਨਾ ਕਿਹਾ ਕਿ ਹਲਕਾ ਉੜਮੁੜ ਟਾਂਡਾ ਦੇ ਸੇਵਾਦਾਰ ਮਨਜੀਤ ਸਿੰਘ ਦਸੂਹਾ ਨੌਜਵਾਨਾ ਲਈ ਹਮੇਸ਼ਾ ਅੱਗੇ ਹੋ ਕੇ ਯੋਗਦਾਨ ਪਾ ਰਹੇ ਹਨ। ਤੇ ਇਸ ਟੂਰਨਾਮੈਂਟ ਲਈ ਵੀ ਮਨਜੀਤ ਸਿੰਘ ਦਸੂਹਾ ਵੱਲੋ 11 ਹਜ਼ਾਰ ਰੁਪਏ ਦੇਣ ਲਈ ਸੁਖਵਿੰਦਰ ਸਿੰਘ ਮੂਨਕ ਨੇ ਐਲਾਨ ਕੀਤਾ। ਤੇ ਕਿਹਾ ਕਿ ਖੇਡਾ ਪ੍ਰਤੀ ਨੌਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀ ਛੱਡਾਗੇ। ਇਸ ਮੌਕੇ ਪ੍ਰਬੰਧਕਾ ਨੇ ਮਨਜੀਤ ਸਿੰਘ ਦਸੂਹਾ ਤੇ ਸੁਖਵਿੰਦਰ ਸਿੰਘ ਮੂਨਕ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਟੂਰਨਾਮੈਂਟ 22 ਮਈ ਤੱਕ ਚੱਲੇਗਾ ਤੇ ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆ ਕਰੀਬ 48 ਟੀਮਾ ਭਾਗ ਲੈ ਰਹੀਆ ਹਨ। ਇਸ ਮੌਕੇ ਕਲੱਬ ਪ੍ਰਧਾਨ ਕਮਲਜੀਤ ਸਿੰਘ ਕਾਕਾ, ਬਲਕਾਰ ਸਿੰਘ ਸਾਨ, ਰਣਦੀਪ ਸਿੰਘ ਚੌਹਾਨ ਢਡਿਆਲਾ, ਹਰਪ੍ਰੀਤ ਸਿੰਘ ਹੈਰੀ, ਪਰਮਿੰਦਰ ਸਿੰਘ ਜੋਨੀ, ਗੁਰਵਿੰਦਰ ਸਿੰਘ ਗਿੰਦਾ, ਇੰਦਰਜੀਤ ਸਿੰਘ ਰੂਬੀ, ਸਰਨਜੀਤ ਸਿੰਘ ਕਾਲੂ, ਇਕਬਾਲ ਸਿੰਘ ਬਿੱਲੂ, ਹਰਪ੍ਰੀਤ ਸਿੰਘ ਹਨੀ, ਜਗਨਪਰੀਤ ਸਿੰਘ ਜਗਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।