ਸੀ.ਆਈ.ਐਸ.ਸੀ.ਆਈ. ਵਲੋਂ 10ਵੀਂ, 12ਵੀਂ ਦਾ ਨਤੀਜਾ 7 ਨੂੰ ਅਤੇ ਨੀਟ-ਪੀ.ਜੀ.ਪ੍ਰੀਖਿਆ ਹੁਣ 21 ਮਈ ਨੂੰ
ਸੀ.ਆਈ.ਐਸ.ਸੀ.ਆਈ. ਵਲੋਂ 10ਵੀਂ, 12ਵੀਂ ਦਾ ਨਤੀਜਾ 7 ਨੂੰ ਅਤੇ ਨੀਟ-ਪੀ.ਜੀ.ਪ੍ਰੀਖਿਆ ਹੁਣ 21 ਮਈ ਨੂੰ ਹੋਵੇਗਾ
ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ (ਸੀ. ਆਈ. ਐਸ. ਸੀ. ਆਈ.) ਦੇ 10ਵੀਂ, 12ਵੀਂ ਜਮਾਤ ਦੀ ਪਹਿਲੀ-ਟਰਮ ਦੀ ਪ੍ਰੀਖਿਆ ਦੇ ਨਤੀਜੇ 7 ਫਰਵਰੀ ਨੂੰ ਐਲਾਨੇ ਜਾਣਗੇ | ਸੀ. ਆਈ. ਐਸ. ਸੀ. ਆਈ. ਬੋਰਡ ਦੇ ਮੁੱਖ ਕਾਰਜਕਾਰੀ ਗੈਰੀ ਅਰਾਥੂਨ ਨੇ ਦੱਸਿਆ ਕਿ 10ਵੀਂ ਜਮਾਤ (ਆਈ.ਸੀ.ਐਸ.ਈ.) ਤੇ 12ਵੀਂ ਜਮਾਤ (ਆਈ.ਐਸ.ਸੀ.) ਦੇ ਪਹਿਲੇ-ਸਮੈਸਟਰ ਦੀ ਪ੍ਰੀਖਿਆ ਦੇ ਨਤੀਜੇ 7 ਫਰਵਰੀ ਨੂੰ ਐਲਾਨੇ ਜਾਣਗੇ |
ਮੈਡੀਕਲ ਕਾਲਜਾਂ ਵਿਚ ਪੋਸਟ ਗ੍ਰੈਜੂਏਟ ਕੋਰਸਾਂ 'ਚ ਦਾਖ਼ਲੇ ਲਈ ਨੈਸ਼ਨਲ ਅਲੀਜ਼ੀਬਿਲਟੀ ਕਮ ਐਂਟਰਸ ਟੈਸਟ (ਨੀਟ) ਪੀ.ਜੀ. 2022 ਪ੍ਰੀਖਿਆ ਹੁਣ 21 ਮਈ ਨੂੰ ਹੋਵੇਗੀ | ਇਸ ਦਾ ਐਲਾਨ ਅੱਜ ਐਨ.ਬੀ.ਈ.ਐਮ.ਐਸ. ਵਲੋਂ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਇਸ ਪ੍ਰੀਖਿਆ ਨੂੰ 6-8 ਹਫ਼ਤਿਆਂ ਲਈ ਮੁਲਤਵੀ ਕਰਨ ਲਈ ਆਖਿਆ ਸੀ | ਇਹ ਪ੍ਰੀਖਿਆ 21 ਮਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12.30 ਵਜੇ ਤੱਕ ਲਈ ਜਾਵੇਗੀ |