ਗੁਰਦਾਸਪੁਰ ਚ ਸ਼ਰਧਾਲੂਆਂ ਨੇ ਜੰਮ ਕੇ ਖੇਲੀ ਫੁੱਲਾਂ ਦੀ ਹੋਲੀ ਅਤੇ ਨੱਚ ਨੱਚ ਪਾਈਆਂ ਧਮਾਲਾਂ

ਗੁਰਦਾਸਪੁਰ ਚ ਸ਼ਰਧਾਲੂਆਂ ਨੇ ਜੰਮ ਕੇ ਖੇਲੀ ਫੁੱਲਾਂ ਦੀ ਹੋਲੀ ਅਤੇ ਨੱਚ ਨੱਚ ਪਾਈਆਂ ਧਮਾਲਾਂ ਸ਼ਹਿਰ ਵਿੱਚ ਬਣਿਆ ਵਰਿੰਦਾਵਨ ਵਰਗਾ ਮਾਹੌਲ

mart daar

ਸ਼੍ਰੀ ਸਨਾਤਨ ਜਾਗਰਨ ਮੰਚ (ਰਜਿ.)  ਵੱਲੋਂ ਹੋਲੀ ਦੇ ਤਿਉਹਾਰ ਨੂੰ ਸਮਰਪਿਤ ਸੰਕੀਰਤਨ ਸਮਾਗਮ ਵਿੱਚ ਸ਼ਰਧਾਲੂ ਕ੍ਰਿਸ਼ਨ ਭਜਨਾਂ ਤੇ ਖੂਬ ਝੂਮੇ ਅਤੇ ਜਮ ਕੇ ਫੁੱਲਾਂ ਦੀ ਹੋਲੀ ਖੇਡੀ ਗਈ। ਇਸ ਦੌਰਾਨ ਅਮਾਮਵਾੜਾ ਬਾਜ਼ਾਰ ਵਿਖੇ ਸਥਿਤ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਵਰਿੰਦਾਵਨੋ ਵਰਗਾ ਮਾਹੌਲ ਬਣ ਗਿਆ ਸੀ। ਮਹਿਲਾ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸਾਹ ਵੇਖਣ ਨੂੰ ਮਿਲਿਆ ਤੇ ਉਹਨਾਂ ਨੱਚ ਨੱਚ ਕੇ ਸਮਾਗਮ ਵਿੱਚ ਖੂਬ ਰੌਣਕਾਂ ਬੰਨੀਆਂ। 
ਦੱਸਣ ਯੋਗ ਹੈ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ  25 ਮਾਰਚ ਨੂੰ ਕਰਵਾਏ ਜਾ ਰਹੇ 'ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ' ਸਮਾਗਮ ਵਿੱਚ ਸ਼ਰਧਾਲੂਆਂ ਦਾ ਹਜੂਮ ਜੁਟਾਉਣ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਕੀਰਤਨ ਸਮਾਗਮ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਬੀਤੀ ਦੇਰ ਸ਼ਾਮ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਟਰਸਟ ਦੇ ਸਹਿਯੋਗ ਨਾਲ ਮੰਦਰ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ ਸੀ ਜੋ ਦੇਰ ਰਾਤ ਤੱਕ ਚਲੀ। ਸ਼੍ਰੀ ਸਨਾਤਨ ਜਾਗਰਨ ਮੰਚ ਦੀ ਭਜਨ ਮੰਡਲੀ ਵੱਲੋਂ ਰਾਧਾ ਕ੍ਰਿਸ਼ਨ ਅਤੇ ਹੋਲੀ ਦੇ ਤਿਉਹਾਰ ਨਾਲ ਸੰਬੰਧਿਤ ਭਜਨਾਂ ਦੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਸਮਾਗਮ ਦੇ ਅਖੀਰ ਵਿੱਚ ਫੁੱਲਾਂ ਦੀ ਹੋਲੀ ਵੀ ਖੇਡੀ ਗਈ। ਰਵੀ ਮਹਾਜਨ ,ਨਿਕੁੰਜ ਮੋਹਨ ਮਿੱਠਲ ਅਤੇ ਪੰਕਜ ਵੱਲੋਂ ਗਾਏ ਗਏ ਰਾਜਾ ਕ੍ਰਿਸ਼ਨ ਭਾਈਨਾ ਤੇ ਸ਼ਰਧਾਲੂ ਸੁੱਧ ਬੁੱਧ ਭੁਲਾ ਕੇ ਨੱਚਦੇ ਨਜ਼ਰ ਆਏ।
ਸ਼੍ਰੀ ਸਨਾਤਨ ਜਾਗਰਨ ਮੰਚ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਨ ਮੰਚ ਨਿਰੰਤਰ ਭਾਰਤ ਦੀ ਪੁਰਾਤਨ ਅਤੇ ਸਨਾਤਨ ਸੰਸਕ੍ਰਿਤ ਅਤੇ ਤਿਉਹਾਰਾਂ ਦੇ ਮਹਤੱਤਾ ਪੁਨਰ ਜਾਗਰਤ ਕਰਨ ਦੇ ਕੰਮ ਵਿੱਚ ਲੱਗੀ ਹੋਈ ਹੈ। ਹੋਲੀ ਨੂੰ ਸਮਰਪਿਤ 25 ਮਾਰਚ ਸੋਮਵਾਰ ਨੂੰ ਸ੍ਰੀ ਰਾਮ ਸ਼ਰਨਮ ਕਲੋਨੀ ਦੇ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ 'ਹੋਲੀ ਕੇ ਰੰਗ ਰਾਧਾ ਕ੍ਰਿਸ਼ਨ ਕੇ ਸੰਗ' ਸਮਾਗਮ ਸ਼੍ਰੀ ਰਾਮ ਸਰਨਮ ਕਲੋਨੀ ਵਿਖੇ ਕਰਵਾਇਆ ਜਾਵੇਗਾ ਜੋ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ। ਭਜਨ ਸੰਧਿਆ ਤੋਂ ਬਾਅਦ ਇਸ ਸਮਾਗਮ ਦੌਰਾਨ ਵੀ ਫੁੱਲਾਂ ਦੀ ਹੋਲੀ ਖੇਡ ਹੀ ਜਾਵੇਗੀ ਅਤੇ ਸਮਾਗਮ ਦੇ ਅਖੀਰ ਵਿੱਚ ਪੰਡਤ ਭਰਤ ਦਵੇਦੀ ਵੱਲੋਂ ਵਿਧੀਵਤ ਧਾਰਮਿਕ ਰੀਤ ਅਨੁਸਾਰ ਹੋਲੀਕਾ ਦਹਨ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਸਮਾਗਮ ਦੀ ਜਾਣਕਾਰੀ ਵੱਧ ਤੋਂ ਵੱਧ ਸ਼ਹਿਰ ਨਿਵਾਸੀਆਂ  ਤੱਕ ਪਹੁੰਚਾਉਣ ਲਈ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਜ਼ਾਨਾ ਸੰਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ।