16 ਫਰਵਰੀ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਦਿਨ - ਯੂਕਰੇਨ ਦੇ ਰਾਸ਼ਟਰਪਤੀ

ਕਲ ਸਵੇਰੇ 5.30 ਯੂਕਰੇਨ ਤੇ ਰੂਸ ਕਰ ਸਕਦਾ ਹੈ ਹਮਲਾ

16 ਫਰਵਰੀ ਯੂਕਰੇਨ 'ਤੇ ਰੂਸ ਦੇ ਹਮਲੇ ਦਾ ਦਿਨ - ਯੂਕਰੇਨ ਦੇ ਰਾਸ਼ਟਰਪਤੀ
mart daar

ਰੂਸ ਅਤੇ ਯੂਕਰੇਨ ਵਿਚਾਲੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਰੂਸੀ ਪੱਖ ਤੋਂ ਗੱਲਬਾਤ ਜਾਰੀ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਹਾਲਾਂਕਿ ਤਣਾਅ ਇੰਨਾ ਵੱਧ ਗਿਆ ਹੈ ਕਿ ਕਿਸੇ ਵੀ ਸਮੇਂ ਰੂਸ ਤੋਂ ਹਮਲਾ ਹੋਣ ਦੀ ਸੰਭਾਵਨਾ ਹੈ। ਭਾਵੇਂ  ਯੁਕਰੇਨ ਉੱਤੇ ਰਸ਼ੀਆ ਦੇ ਹਮਲੇ ਦੀਆ ਵਧੀਆ ਹੋਈਆ ਸੰਭਾਵਨਾਵਾ ਦੇ ਚਲਦਿਆ ਪੱਛਮੀ ਮੁੱਲਖਾ ਦੀਆ ਜੰਗ ਟਾਲਣ ਲਈ ਕੂਟਨੀਤੀਕ ਕੋਸ਼ਿਸ਼ਾ ਲਗਾਤਾਰਤਾ ਨਾਲ ਜਾਰੀ ਨੇ। ਯੂਕਰੇਨ  ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਰੂਸ ਵੱਲੋਂ ਕੱਲ ਯਾਨੀ 16 ਫਰਵਰੀ ਨੂੰ ਯੂਕਰੇਨ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਪੈਂਟਾਗਨ (ਅਮਰੀਕਾ ਦੇ ਰੱਖਿਆ ਵਿਭਾਗ ਦੇ ਦਫਤਰ) ਨੇ ਕਿਹਾ, "ਅਮਰੀਕਾ ਅਜੇ ਵੀ ਇਹ ਨਹੀਂ ਮੰਨਦਾ ਕਿ ਪੁਤਿਨ ਨੇ ਹਮਲਾ ਕਰਨ ਦਾ ਫੈਸਲਾ ਕੀਤਾ ਹੈ, ਪਰ ਇਹ ਸੰਭਵ ਹੈ ਕਿ ਉਹ ਬਿਨਾਂ ਕਿਸੇ ਚੇਤਾਵਨੀ ਦੇ ਅੱਗੇ ਵਧ ਸਕਦਾ ਹੈ।"  ਖਬਰਾਂ ਮੁਤਾਬਿਕ ਕਲ ਸਵੇਰੇ 5.30 ਯੂਕਰੇਨ ਤੇ ਰੂਸ ਕਰ ਸਕਦਾ ਹੈ ਹਮਲਾ | ਜੇ ਰੂਸ ਹਮਲਾ ਕਰਦਾ ਹੈ ਤਾਂ ਭਿਆਨਕ ਜੰਗ ਹੋਣ ਦਾ ਅੰਦੇਸ਼ਾ ਹੈ |