ਮੰਤਰੀ ਬਾਜਵਾ ਦੇ ਲਗੇ ਗੱਡੀ ਤੇ ਪੋਸਟਰ - ਪਿੰਡ ਧਰਮਕੋਟ ਬੱਗਾ

ਗੱਡੀ ਵਿਚੋਂ ਸ਼ਰਾਬ ਸਮੇਤ ਕਾਂਗਰਸ ਦੀ ਚੋਣ ਸਮੱਗਰੀ ਮਿਲੀ

ਮੰਤਰੀ ਬਾਜਵਾ ਦੇ ਲਗੇ ਗੱਡੀ ਤੇ ਪੋਸਟਰ - ਪਿੰਡ ਧਰਮਕੋਟ ਬੱਗਾ
mart daar

ਅੱਜ ਹਲਕਾ ਫਤਿਹਗੜੵ ਚੂੜੀਆਂ ਵਿਚ ਪੈਂਦੇ ਪਿੰਡ ਧਰਮਕੋਟ ਬੱਗਾ ਵਿਖੇ ਚੋਣ ਕਮਿਸ਼ਨ ਨੇ ਕਾਰਵਾਈ ਵੱਡੀ ਕਾਰਵਾਈ ਕੀਤੀ।

ਜਾਣਕਾਰੀ ਮੁਤਾਬਕਹਲਕਾ ਫਤਿਹਗੜੵ ਚੂੜੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤਰਿਪਤ ਰਜਿੰਦਰ ਸਿੰਘ ਬਾਜਵਾ ਦੇ ਸਮਰਥਕ ਅੰਗਰੇਜ ਸਿੰਘ ਉਰਫ ਬਾਬਾ ਤੋਤਾ ਪੁੱਤਰ ਭਗਵਾਨ ਸਿੰਘ ਵਾਸੀ ਫਤਿਹਗੜੵ ਚੂੜੀਆਂ ਨੂੰ ਲੋਕਾਂ ਨੇ ਸ਼ਰਾਬ ਸਮੇਤ ਕਾਬੂ ਕਰਕੇ ਚੋਣ ਕਮਿਸ਼ਨ ਨੂੰ ਇਤਲਾਹ ਦੇ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਵੱਲੋਂ  ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਲੋਕਾਂ ਨੇਂ ਬਾਬਾ ਤੋਤਾ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਲੋਕਾਂ ਨੂੰ ਸ਼ਰਾਬ ਦਾ ਲਾਲਚ ਵੰਡ ਰਿਹਾ ਸੀ ਅਤੇ ਮੰਤਰੀ ਬਾਜਵਾ ਦੇ ਹੱਕ ਵਿਚ ਵੋਟਾਂ ਪਾਉਣ ਲਈ ਆਖ ਰਿਹਾ ਸੀ। ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਬਾ ਤੋਤਾ ਪਿੰਡ ਦੇ ਲੋਕਾਂ ਦੇ ਅਧਾਰ ਕਾਰਡ ਇਕੱਠੇ ਕਰਕੇ ਵੋਟਾਂ ਲਈ ਸੌਦਾ ਵੀ ਕਰ ਰਿਹਾ ਸੀ। ਪੁਲਿਸ ਨੇ ਉਸ ਦੀ ਇਨੋਵਾ ਗੱਡੀ ਵਿਚੋਂ ਸ਼ਰਾਬ ਸਮੇਤ ਮੰਤਰੀ ਬਾਜਵਾ ਦੀ ਚੋਣ ਪ੍ਚਾਰ ਸਮੱਗਰੀ ਅਤੇ ਹੋਰ ਵੀ ਸਮਾਨ ਬਰਾਮਦ ਕੀਤਾ ਹੈ।