ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਵਿਸ਼ਾਲ ਬਾਲ ਸਮਾਗਮ ਕਰਵਾਇਆ ਗਿਆ

ਸੰਤ ਨਿਰੰਕਾਰੀ ਸਤਿਸੰਗ ਭਵਨ ਖਾਨਕੋਟ ਵਿਖੇ ਵਿਸ਼ਾਲ ਬਾਲ ਸਮਾਗਮ ਕਰਵਾਇਆ ਗਿਆ

mart daar

ਅੰਮ੍ਰਿਤਸਰ  ( ਕਰਮਜੀਤ ਜੰਬਾ ) ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ, ਖਾਨਕੋਟ ਵਿਖੇ ਵਿਸ਼ਾਲ ਬਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਹਿਰ ਦੇ ਨਾਲ-ਨਾਲ ਪਿੰਡਾਂ- ਕਸਬਿਆਂ ਤੋਂ ਵੀ ਬੱਚਿਆਂ ਨੇ ਹਿੱਸਾ ਲਿਆ। ਸੰਤ ਨਿਰੰਕਾਰੀ ਮਿਸ਼ਨ ਵਿੱਚ ਰੋਜ਼ਾਨਾ ਸਤਿਸੰਗ ਦੇ ਨਾਲ-ਨਾਲ ਮਹਿਲਾ ਸਤਿਸੰਗ ਅਤੇ ਬਾਲ ਸੰਗਤ ਵੀ ਨਿਰੰਤਰ ਚਲਦੀ ਰਹਿੰਦੀ ਹੈ, ਜਿਸ ਵਿੱਚ ਬੱਚਿਆਂ ਨੂੰ ਚੰਗੇ ਮਨੁੱਖ ਅਤੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਬਾਲ ਸੰਗਤ ਦੇ ਬੱਚਿਆਂ ਵਿੱਚ ਮਾਂ ਬਾਪ ਅਤੇ ਵਡਿਆਂ ਦਾ ਸਤਿਕਾਰ ਕਰਨ ਦਾ ਭਾਵ ਸਹਿਜ ਵਿੱਚ ਹੀ ਪੈਦਾ ਹੋ ਜਾਂਦਾ ਹੈ। ਜਿੱਥੇ ਅੱਜ ਦੇ ਬੱਚੇ ਮੋਬਾਈਲ ਅਤੇ ਟੀਵੀ ਸਕ੍ਰੀਨ ਨਾਲ ਹੀ ਜੁੜੇ ਰਹਿੰਦੇ ਹਨ ਓਥੇ ਇਹ ਬਾਲ ਸੰਗਤ ਦੇ ਬੱਚੇ ਪਿਆਰ, ਨਿਮਰਤਾ, ਭਾਈਚਾਰਕ ਸਾਂਝ ਅਤੇ ਮਿਲਵਰਤਣ ਦੀ ਉਦਾਹਰਨ ਬਣ ਰਹੇ ਹਨ।
ਇਹਨਾਂ ਬਾਲ ਸੇਵਾਦਾਰਾਂ ਨੇ ਗੀਤਾਂ, ਕਵਿਤਾਵਾਂ, ਲਘੂ ਨਾਟਕ ਆਦਿ ਦੇ ਜ਼ਰੀਏ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਸਾਧ ਸੰਗਤ ਨੂੰ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਦਿੱਤਾ। ਜਾਤ-ਪਾਤ ਤੋਂ ਉਪਰ ਉੱਠਣਾ,/ਨਸ਼ਿਆਂ ਤੋਂ ਦੂਰ ਰਹਿਣ, ਪਰਮਾਤਮਾ ਦੇ ਹੁਕਮ ਵਿੱਚ ਜੀਵਨ ਜਿਊਣ ਆਦਿ ਵਰਗੇ ਪ੍ਰਭਾਵਸ਼ਾਲੀ ਵਿਸ਼ਿਆਂ ਤੇ ਚਾਨਣ ਪਾਇਆ ਗਿਆ।
ਸ੍ਰੀ ਅਮਿਤ ਕੁੰਦਰਾ ਜੀ ਸੰਯੋਜਕ ਲੁਧਿਆਣਾ, ਜੋ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਲੈ ਕੇ ਵਿਸ਼ੇਸ਼ ਰੂਪ ਵਿੱਚ ਪਧਾਰੇ ਸਨ, ਨੇ ਕਿਹਾ ਕਿ ਹਰ ਕੋਈ ਆਪਣੇ ਬੱਚੇ ਨੂੰ ਡਾਕਟਰ, ਇੰਜੀਨੀਅਰ, ਵਕੀਲ ਆਦਿ ਤਾਂ ਬਣਾਉਣਾ ਚਾਹੁੰਦਾ ਹੈ ਪਰ ਕੋਈ ਇਨਸਾਨੀਅਤ ਨਾਲ ਭਰਪੂਰ ਇਨਸਾਨ ਬਣਾਉਣਾ ਨਹੀਂ ਚਾਹੁੰਦਾ। ਨਿਰੰਕਾਰੀ ਸੰਗਤ ਵਿੱਚ ਇਨਸਾਨ ਨੂੰ ਇਨਸਾਨ ਬਣਾਇਆ ਜਾਂਦਾ ਹੈ। ਬਾਲ ਸੰਗਤਾਂ ਵਿੱਚ ਬੱਚਿਆਂ ਨੂੰ ਧ੍ਰੂ ਪ੍ਰਹਿਲਾਦ ਵਾਲੇ ਅਧਿਆਤਮਕ ਗੁਣ ਅਪਣਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਉਹਨਾਂ ਨੇ ਅੱਗੇ ਫੁਰਮਾਇਆ ਕਿ ਬ੍ਰਹਮਗਿਆਨੀ ਨਾ ਤਾਂ ਭੂਤਕਾਲ ਦੀ ਯਾਦ ਵਿੱਚ ਤੇ ਨਾ ਹੀ ਭਵਿੱਖ ਦੀ ਚਿੰਤਾ ਵਿੱਚ ਜਿਊਂਦਾ ਹੈ। ਉਹ ਤਾਂ ਪ੍ਰਭੂ ਨਾਲ ਨਾਤਾ ਜੋੜਕੇ ਵਰਤਮਾਨ ਵਿੱਚ ਜ਼ਿੰਦਗੀ ਨੂੰ ਜਿਊਂਦਾ ਹੈ। 
ਸ੍ਰੀ ਰਾਕੇਸ਼ ਸੇਠੀ ਜ਼ੋਨਲ ਇੰਚਾਰਜ ਅਤੇ ਸ੍ਰੀ ਸੂਰਜ ਪ੍ਰਕਾਸ਼ ਜੀ, ਸੰਯੋਜਕ ਨੇ ਸਮੂਹ ਬਾਲ ਸੰਗਤ ਅਤੇ ਸ੍ਰੀ ਅਮਿਤ ਕੁੰਦਰਾ ਜੀ ਦਾ ਸਵਾਗਤ ਕੀਤਾ।