ਮੌਕਾ ਮਿਲਣ ਤੇ ਕਰਨਗੇ ਮਸਲੇ ਹਲ - ਚਨੀ

ਮੌਕਾ ਹੋਰ ਮਿਲ ਗਿਆ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਕਰ ਦਿਆਂਗਾ - ਕੇਜਰੀਵਾਲ ਪੰਜਾਬ ਦੇ ਬਾਰੇ ਕੁਝ ਨਹੀਂ ਜਾਣਦੇ

ਮੌਕਾ ਮਿਲਣ ਤੇ ਕਰਨਗੇ ਮਸਲੇ ਹਲ - ਚਨੀ
mart daar

ਪੰਜਾਬ ਦੇ ਲੋਕਾਂ ਨੇ ਦੁਬਾਰਾ ਮੌਕਾ ਦਿੱਤਾ ਤਾਂ ਪੰਜਾਬ ਦੇ ਸਾਰੇ ਮਸਲੇ ਹੱਲ ਕਰ ਦਿਆਂਗਾ, ਭਾਵੇਂ  ਬੇਰੁਜ਼ਗਾਰੀ ਦਾ , ਨਸ਼ਿਆਂ ਦਾ ਜਾਂ ਫਿਰ ਬੇਅਦਬੀ ਦਾ ਮਸਲਾ ਹੋਵੇ | ਮੈਨੂੰ ਸਿਰਫ਼ ਥੋੜ੍ਹਾ ਸਮਾਂ ਮਿਲਿਆ ਸੀ, ਜਿੰਨਾ ਮੇਰੇ ਕੋਲੋਂ ਪੰਜਾਬ ਦੇ ਲੋਕਾਂ ਲਈ ਹੋ ਸਕਿਆ, ਉਹ ਮੈਂ ਦਿਨ-ਰਾਤ ਮਿਹਨਤ ਕਰਕੇ ਕੀਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗ਼ਰੀਬਾਂ, ਮਜ਼ਦੂਰਾਂ, ਖੇਤ-ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦੇ ਦੁੱਖ ਨੂੰ ਸਮਝਦਿਆਂ ਕਿਸਾਨਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਵਧਾਇਆ, ਦੋ ਕਿੱਲੋਵਾਟ ਦੇ ਬਿਜਲੀ ਬਿੱਲ ਮੁਆਫ਼ ਕੀਤੇ, ਬਿਜਲੀ ਸਸਤੀ ਕੀਤੀ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਦਾ ਮਾਣ-ਭੱਤਾ ਵਧਾਇਆ, ਡੀਜ਼ਲ-ਪੈਟਰੋਲ ਸਸਤਾ ਕੀਤਾ, ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਮੁਆਫ਼ ਕੀਤੇ, ਘਰ ਦੇ ਪਾਣੀ ਦਾ ਬਿੱਲ 50 ਰੁਪਏ ਪ੍ਰਤੀ ਮਹੀਨਾ ਕੀਤਾ, ਪੰਜਾਬੀ ਭਾਸ਼ਾ ਨੂੰ ਤਰਜੀਹ ਦੇ ਕੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਲਾਜ਼ਮੀ ਵਿਸ਼ਾ ਬਣਾਉਣ ਲਈ ਕੰਮ ਕੀਤਾ | ਇਕ ਸਵਾਲ ਦੇ ਜਵਾਬ ਵਿਚ ਸ. ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਗਰ ਉਨ੍ਹਾਂ ਦੇ ਕੀਤੇ ਕੰਮਾਂ ਪ੍ਰਤੀ ਸਵਾਲ ਕਰਦਾ ਹੈ ਤਾਂ ਉਹ ਕੋਈ ਗ਼ਲਤ ਗੱਲ ਨਹੀਂ ਹੈ | ਕਿਸੇ ਚੀਜ਼ ਦੀ ਆਲੋਚਨਾ ਨੂੰ ਮੈਂ ਗ਼ਲਤ ਨਹੀਂ ਮੰਨਦਾ ਬਲਕਿ ਮੈਂ ਰੋਜ਼ਾਨਾ ਚੰਗੀਆਂ ਗੱਲਾਂ ਸਿੱਖ ਕੇ ਅੱਗੇ ਵਧ ਰਿਹਾ ਹਾਂ | ਸੁਨੀਲ ਜਾਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਬਹੁਤ ਸੂਝਵਾਨ ਕਾਂਗਰਸੀ ਨੇਤਾ ਹਨ ਅਤੇ ਜੋ ਹਾਈਕਮਾਨ ਨੇ ਉਨ੍ਹਾਂ ਦੀ ਡਿਊਟੀ ਲਾਈ ਹੈ, ਉਸ ਨੂੰ ਉਹ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ | ਹਲਕਾ ਸ੍ਰੀ ਚਮਕੌਰ ਸਾਹਿਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੇ ਉਨ੍ਹਾਂ ਨੂੰ ਲਗਾਤਾਰ ਤਿੰਨ ਵਾਰ ਜਿਤਾਇਆ ਹੈ | ਹੁਣ ਵੀ ਉਹ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨਗੇ | ਜਦੋਂ ਉਨ੍ਹਾਂ ਨੂੰ ਦੂਜੇ ਹਲਕੇ ਭਦੌੜ ਤੋਂ ਚੋਣ ਲੜਨ ਦਾ ਕਾਰਨ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਹ ਡਰ ਤਾਂ ਨਹੀਂ ਕਿ ਸ੍ਰੀ ਚਮਕੌਰ ਸਾਹਿਬ ਦੇ ਲੋਕ ਉਨ੍ਹਾਂ ਦਾ ਸਾਥ ਦੇਣਗੇ ਜਾਂ ਫਿਰ ਕੋਈ ਹੋਰ ਕਾਰਨ ਹੈ? ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਵੇ ਖੇਤਰ ਵਿਚ ਵਿਕਾਸ ਘੱਟ ਹੋਣ ਕਾਰਨ ਉਹ ਉਸ ਇਲਾਕੇ ਵਿਚ ਗਏ ਹਨ ਤਾਂ ਜੋ ਉਸ ਇਲਾਕੇ ਵਿਚ ਕਾਂਗਰਸ ਦੀ ਚੜ੍ਹਤ ਹੋਵੇ | ਜਦੋਂ ਸ. ਚੰਨੀ ਨੂੰ ਪੁੱਛਿਆ ਗਿਆ ਕਿ ਵਿਰੋਧੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਉਹ ਸਿਰਫ਼ ਐਲਾਨ ਹੀ ਕਰਦੇ, ਕੰਮ ਨਹੀਂ ਕਰਦੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿੰਨੇ ਵੀ ਐਲਾਨ ਕੀਤੇ ਹਨ ਸਭ ਦੀਆਂ ਨੋਟੀਫਿਕੇਸ਼ਨਾਂ ਹੋ ਗਈਆਂ ਹਨ | ਜੇਕਰ ਪੰਜਾਬੀਆਂ ਅਤੇ ਹਾਈਕਮਾਨ ਨੇ ਉਨ੍ਹਾਂ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਬਾਕੀ ਰਹਿੰਦੇ ਕੰਮ ਵੀ ਉਹ ਪੂਰੇ ਕਰ ਦੇਣਗੇ | ਸ. ਚੰਨੀ ਨੇ ਭਗਵੰਤ ਮਾਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਇਕ ਕਲਾਕਾਰ ਹੈ, ਉਹ ਸਟੇਜ ਸੰਭਾਲ ਸਕਦਾ ਹੈ, ਸਟੇਟ ਨਹੀਂ | ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਵਿਚ ਜਾ ਕੇ ਕੁਝ ਹੋਰ ਸਟੈਂਡ ਹੈ ਤੇ ਪੰਜਾਬ ਵਿਚ ਆ ਕੇ ਕੁਝ ਹੋਰ ਗੱਲਾਂ ਕਰਦਾ ਹੈ | ਭਗਵੰਤ ਮਾਨ ਤਾਂ ਕੇਜਰੀਵਾਲ ਦੀ ਰਬੜ ਦੀ ਮੋਹਰ ਹੈ, ਜੋ ਉਹ ਕਹੇਗਾ, ਉਹੀ ਭਗਵੰਤ ਮਾਨ ਨੂੰ ਕਰਨਾ ਪਵੇਗਾ | ਸ. ਚੰਨੀ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਪੰਜਾਬੀ ਭਾਸ਼ਾ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੇ ਜਦਕਿ ਉਹ ਪੰਜਾਬ ਵਿਚ ਰਾਜ ਕਰਨ ਦੇ ਸੁਪਨੇ ਲੈ ਰਹੇ ਹਨ | ਉਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਦੀ ਕੋਈ ਜਾਣਕਾਰੀ ਨਹੀਂ ਹੈ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕਾਂਗਰਸ ਪਾਰਟੀ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਦੁਬਾਰਾ ਸਰਕਾਰ ਬਣਾਏਗੀ |