ਕਜਲਾ ਗੋਤ ਦੇ ਜਠੇਰਿਆਂ ਦਾ ਮੇਲਾ 21 ਨੂੰ
ਕਜਲਾ ਗੋਤ ਦੇ ਜਠੇਰਿਆਂ ਦਾ ਮੇਲਾ 21 ਨੂੰ

ਅੱਡਾ ਸਰਾਂ( ਜਸਵੀਰ ਕਾਜਲ)
ਗੋਤ ਕਾਜਲ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 21 ਮਈ ਦਿਨ ਐਤਵਾਰ ਨੂੰ ਸਮੂਹ ਪਰਿਵਾਰ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ । ਜਾਣਕਾਰੀ ਦਿੰਦਿਆਂ ਪ੍ਰਧਾਨ ਬੂਟਾ ਰਾਮ ,ਕੈਸ਼ੀਅਰ ਅਵਤਾਰ ਰਾਮ ,ਨਿਰਵੈਰ ਸਿੰਘ , ਕਾਲਾ ਮੁਜ਼ਫਰਪੁਰ ,ਨੀਲਮ ਕਜਲਾ,ਜਸਵਿੰਦਰ ਸਿੰਘ ,ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਰਨਾਈਆਂ ਹੁਸ਼ਿਆਰਪੁਰ ਵਿਖੇ ਕਰਵਾਏ ਜਾਣ ਵਾਲੇ ਜੋੜ ਮੇਲੇ ਦੇ ਸਮਾਗਮ ਦੌਰਾਨ ਝੰਡਾ ਝੁਲਾਉਣ, ਚਾਦਰ ਚੜ੍ਹਾਉਣ ਤੇ ਚਿਰਾਗ ਰੋਸ਼ਨ ਕਰਨ ਦੀ ਰਸਮ ਸਵੇਰੇ 10 ਵਜੇ ਕੀਤੀ ਜਾਵੇਗੀ ।ਉਪਰੰਤ ਧਾਰਮਿਕ ਪੰਡਾਲ ਸਜਾਇਆ ਜਾਵੇਗਾ, ਜਿਸ ਚ,ਪੰਜਾਬ ਭਰ ਚੋ,ਕਲਾਕਾਰ ਪਹੁੰਚ ਕੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ।