ਹੁਣ ਦਿੱਲੀ ਦੂਰ ਨਹੀਂ - 5 ਘੰਟੇ 25 ਮਿੰਟ ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਰਵਾਨਾ ਟ੍ਰੇਨ ਨਾਲ ਸੈਲਫੀ ਲੈਂਦੇ ਨਜ਼ਰ ਆਏ ਮੁਸਾਫਰ
ਹੁਣ ਦਿੱਲੀ ਦੂਰ ਨਹੀਂ - 5 ਘੰਟੇ 25 ਮਿੰਟ ਵੰਦੇ ਭਾਰਤ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਰਵਾਨਾ ਟ੍ਰੇਨ ਨਾਲ ਸੈਲਫੀ ਲੈਂਦੇ ਨਜ਼ਰ ਆਏ ਮੁਸਾਫਰ
ਅੰਮ੍ਰਿਤਸਰ ਤੋਂ ਨਵੀਂ ਦਿੱਲੀ (Amritsar to New Delhi) ਲਈ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ (Vande Bharat Express) ਅੱਜ ਰਵਾਨਾ ਹੋ ਗਈ ਹੈ। ਪੀਐੱਮ ਮੋਦੀ ਨੇ ਅਯੁੱਧਿਆ 'ਚ 8 ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਇਸ ਦੀ ਸ਼ੁਰੂਆਤ ਕੀਤੀ । ਵੰਦੇ ਭਾਰਤ ਐਕਸਪ੍ਰੈੱਸ ਨੂੰ ਲੈ ਕੇ ਅੰਮ੍ਰਿਤਸਰ ਦੇ ਇਲਾਕਾ ਵਾਸੀਆਂ 'ਚ ਭਾਰੀ ਉਤਸ਼ਾਹ ਹੈ। ਰਵਾਨਗੀ ਤੋਂ ਪਹਿਲਾਂ ਟਰੇਨ 'ਚ ਸਫਰ ਕਰਨ ਵਾਲੇ ਲੋਕ ਇਸ ਟਰੇਨ ਨਾਲ ਸੈਲਫੀ ਲੈ ਰਹੇ ਸਨ। ਇਹ ਟਰੇਨ ਸ਼ੁੱਕਰਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ ਤੇ 5 ਘੰਟੇ 25 ਮਿੰਟ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇਗੀ।
ਉਦਘਾਟਨੀ ਸਮਾਰੋਹ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਟਰੇਨ ਨੂੰ ਚਲਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਪੂਰੀ ਹੋਣ ਤੇ ਉਹ ਤੇ ਅੰਮ੍ਰਿਤਸਰ ਵਾਸੀ ਬਹੁਤ ਖੁਸ਼ ਹਨ । ਜਿਕਰਯੋਗ ਹੈ ਕਿ ਹੁਣ ਤਕ ਸਿਰਫ ਸ਼ਤਾਬਦੀ ਐਕਸਪ੍ਰੈਸ ਹੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਸੁਪਰਫਾਸਟ ਟਰੇਨਾਂ ਵਿੱਚੋਂ ਇੱਕ ਸੀ।
ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਲਈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸੰਧੂ ਦੀ ਵਿਸ਼ੇਸ਼ ਰਿਪੋਰਟ।