ਜੀਆਰਪੀ ਦੇ ਮੁਲਾਜ਼ਮ ਦੀ ਸ਼ੱਕੀ ਹਾਲਤ ਚ ਮੌਤ ਮਾਂ ਨੇ ਲਗਾਏ ਲੜਕੇ ਦੇ ਸੋਹਰਿਆਂ ਤੇ ਕਤਲ ਦੇ ਦੋਸ਼ ਅੰਮ੍ਰਿਤਸਰ ਹੈਰੀਟੇਜ ਸਿਟੀ ਦੀ ਘਟਨਾ
ਜੀਆਰਪੀ ਦੇ ਮੁਲਾਜ਼ਮ ਦੀ ਸ਼ੱਕੀ ਹਾਲਤ ਚ ਮੌਤ ਮਾਂ ਨੇ ਲਗਾਏ ਲੜਕੇ ਦੇ ਸੋਹਰਿਆਂ ਤੇ ਕਤਲ ਦੇ ਦੋਸ਼ ਅੰਮ੍ਰਿਤਸਰ ਹੈਰੀਟੇਜ ਸਿਟੀ ਦੀ ਘਟਨਾ
ਅੰਮ੍ਰਿਤਸਰ ਚ ਜੀਆਰਪੀ ਦੇ ਮੁਲਾਜ਼ਮ ਸ਼ਮਸ਼ੇਰ ਸਿੰਘ ਦੀ ਸ਼ੱਕੀ ਹਾਲਤ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਸ਼ਮਸ਼ੇਰ ਸਿੰਘ ਪੁੱਤਰ ਜੋਰਾ ਸਿੰਘ ਜੋ ਅੰਮ੍ਰਿਤਸਰ ਹੈਰੀਟੇਜ ਸਿਟੀ ਦਾ ਰਹਿਣ ਵਾਲਾ ਸੀ ਦੀ ਸੰਦਿਗਧ ਹਲਾਤਾਂ ਵਿਚ ਮੌਤ ਹੋ ਗਈ ਸੀ | ਸ਼ਮਸ਼ੇਰ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਕਿਹਾ ਸੀ ਕਿ ਉਸ ਦਾ ਕਤਲ ਹੋਇਆ ਹੈ ਅਤੇ ਇਸ ਵਿੱਚ ਲੜਕੇ ਦੇ ਸੋਹਰਿਆਂ ਦਾ ਹਥ ਹੈ।
ਓਧਰ ਥਾਣਾ ਪ੍ਰਭਾਰੀ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਅਤੇ ਪੁੱਛ ਗਿੱਛ ਦੇ ਅਧਾਰ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਤਾਜਮੀਤ ਕੌਰ ਉੱਤੇ 306 ਦਾ ਪਰਚਾ ਦਰਜ ਕੀਤਾ ਗਿਆ ਸੀ। 24 ਤਰੀਕ ਨੂੰ ਦੇ ਵਿੱਚ ਤਾਜਮੀਤ ਕੌਰ ਜੀ ਨੂੰ ਅਰੈਸਟ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸਿੰਘ ਦਾ ਪੋਸਟਮਾਰਟਮ ਸਿਵਲ ਹੋਸਪਿਟਲ ਤੋਂ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਡੈਡ ਬਾਡੀ ਵਾਰਸਾਂ ਹਵਾਲੇ ਕਰ ਦਿੱਤੀ ਸੀ। ਅੱਗੋਂ ਕਾਰਵਾਈ ਜਾਰੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਹੈ।
ਓਧਰ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਇਕੱਲੀ ਸ਼ਮਸ਼ੇਰ ਸਿੰਘ ਦੀ ਪਤਨੀ ਹੀ ਦੋਸ਼ੀ ਨਹੀਂ ਸਗੋਂ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਇਸ ਵਿੱਚ ਸ਼ਾਮਿਲ ਹੈ ਤੇ ਪੁਲਿਸ ਇਸ ਤੇ ਲਿਪਾਪੋਤੀ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਰਿਪੋਰਟ ਗੁਰਪ੍ਰੀਤ ਸੰਧੂ ਅੰਮ੍ਰਿਤਸਰ