ਭਾਰਤ ਜੋੜੋ ਯਾਤਰਾ ਦੌਰਾਨ ਰਾਸ਼ਟਰੀ ਆਗੂ ਰਾਹੁਲ ਗਾਂਧੀ ਦੀ ਲੋਕ-ਪ੍ਰਿਅਤਾ ਦੇਖ ਕੇ ਵਿਰੋਧੀ ਪਾਰਟੀਆਂ ਚਿੰਤਤ:- ਸਰਪੰਚ ਬਿੱਲਾ ਨਰਵਾਲ
ਭਾਰਤ ਜੋੜੋ ਯਾਤਰਾ ਦੌਰਾਨ ਰਾਸ਼ਟਰੀ ਆਗੂ ਰਾਹੁਲ ਗਾਂਧੀ ਦੀ ਲੋਕ-ਪ੍ਰਿਅਤਾ ਦੇਖ ਕੇ ਵਿਰੋਧੀ ਪਾਰਟੀਆਂ ਚਿੰਤਤ:- ਸਰਪੰਚ ਬਿੱਲਾ ਨਰਵਾਲ
ਅੱਡਾ ਸਰਾਂ 24 ਜਨਵਰੀ (ਜਸਵੀਰ ਕਾਜਲ ) ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਲੋਕਪ੍ਰਿਯਤਾ ਦੇ ਕੇ ਕਾਰਨ ਅੱਜ ਵਿਰੋਧੀ ਪਾਰਟੀਆਂ ਦੇ ਆਗੂ ਚਿੰਤਤ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਦਮਨਦੀਪ ਸਿੰਘ ਬਿੱਲਾ ਨਰਵਾਲ ਨੇ ਗੱਲਬਾਤ ਦੌਰਾਨ ਕੀਤਾ। ਜ਼ਿਲ੍ਹਾ ਪ੍ਰਧਾਨ ਸਰਪੰਚ ਬਿੱਲਾ ਨਰਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਦੌਰਾਨ ਟਾਂਡਾ ਜਿੱਥੇ ਯੂਥ ਵਰਕਰਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ ਉਥੇ ਹੀ ਰਾਹੁਲ ਗਾਂਧੀ ਦੀ ਸ਼ਖਸੀਅਤ ਤੋਂ ਕਾਂਗਰਸੀ ਵਰਕਰਾਂ ਦੇ ਪ੍ਰਭਾਵਤ ਹੋਣ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਲੀਡਰ ਚਿੰਤਤ ਹੋਏ ਹਨ । ਇਸ ਮੌਕੇ ਉਹਨਾਂ ਦੀ ਇਸ ਯਾਤਰਾ ਨਾਲ ਸਮੁੱਚੇ ਦੇਸ਼ ਨੂੰ ਇੱਕ ਪਲੇਟ ਫਾਰਮ ਤੇ ਇਕੱਠੀਆਂ ਕਰਨ ਅਤੇ ਰਾਸ਼ਟਰ ਨੂੰ ਧਾਰਮਿਕ,ਆਰਥਿਕ ਅਤੇ ਹੋਰਨਾਂ ਪੱਖਾਂ ਤੋਂ ਸੰਪੂਰਨ ਕਰਨ ਲਈ ਇਕ ਲਾਹੇਵੰਦ ਸੰਦੇਸ਼ ਮਿਲਿਆ ਹੈ। ਸਰਪੰਚ ਬਿੱਲਾ ਨਰਵਾਲ ਨੇ ਹੋਰ ਕਿਹਾ ਕਿ ਉਹਨਾਂ ਦੀ ਇਸ ਯਾਤਰਾ ਵਿਚ ਲਾਮਿਸਾਲ ਇਕੱਠ ਅਤੇ ਹਾਜ਼ਰੀਨ ਨੇ ਇਹ ਸਾਬਤ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ।ਇਸ ਮੌਕੇ ਸਰਪੰਚ ਨਰਵਾਲ ਭਵਿੱਖ ਦੀ ਰਾਜਨੀਤੀ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਪੱਧਰ ਤੇ ਕਾਂਗਰਸ ਦੀ ਮਜ਼ਬੂਤੀ ਲਈ ਜ਼ਿਲਾ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਤਹਿਤ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ।