ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਮੂਨਕ ਖੁਰਦ ਤੋ ਪ੍ਰਭਾਤ ਫੇਰੀਆ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਮੂਨਕ ਖੁਰਦ ਤੋ ਪ੍ਰਭਾਤ ਫੇਰੀਆ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਮੂਨਕ ਖੁਰਦ ਤੋ ਪ੍ਰਭਾਤ ਫੇਰੀਆ

ਅੱਡਾ  ਸਰਾਂ (ਜਸਵੀਰ ਕਾਜਲ)
ਅੱਜ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਮੂਨਕ ਖੁਰਦ ਤੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆ ਦੀ ਆਰੰਭਤਾ ਪ੍ਰਬੰਧਕ ਕਮੇਟੀ ਵੱਲੋ ਸਮੂਹ ਸੰਗਤਾ ਦੇ ਸਹਿਯੋਗ ਨਾਲ ਬੜੀ ਸਰਧਾਪੂਰਵਕ ਕੀਤੀ ਗਈ। ਜਿਸ ਵਿੱਚ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਭ ਤੋ ਪਹਿਲਾ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਪ੍ਰਭਾਤ ਫੇਰੀ ਲਈ ਨਗਰ ਦੀਆ ਪ੍ਰਕਰਮਾ ਲਈ ਚਾਲੇ ਪਾਏ ਗਏ। ਸੰਗਤਾ ਬੜੀ ਸਰਧਾ ਨਾਲ ਗੁਰੂ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕਰਦੀਆ ਮੁੜ ਗੁਰੂ ਘਰ ਵਿਖੇ ਪਹੁੰਚੀਆ। ਚਾਹ ਦੇ ਲੰਗਰ ਦੀ ਸੇਵਾ ਸਤਵਿੰਦਰ ਸਿੰਘ ਦੇ ਪਰਿਵਾਰ ਵੱਲੋ ਬੜੇ ਉਤਸਾਹ ਨਾਲ ਕੀਤੀ ਗਈ। ਇਸ ਮੌਕੇ ਪ੍ਰਬੰਧਕ ਪ੍ਰਧਾਨ ਤੀਰਥ ਸਿੰਘ ਮੂਨਕ, ਉੱਪ ਪ੍ਰਧਾਨ ਪੰਚ ਅਮਰਜੀਤ ਸਿੰਘ, ਕੈਸ਼ੀਅਰ ਪਰਮਜੀਤ ਸਿੰਘ ਪੰਮੀ, ਗਿਆਨੀ ਅਮਰਜੀਤ ਸਿੰਘ ਤੇ ਸੁਖਵਿੰਦਰ ਸਿੰਘ ਮੂਨਕ ਨੇ ਦੱਸਿਆ ਕਿ 5 ਫਰਵਰੀ ਤੱਕ ਪ੍ਰਭਾਤ ਫੇਰੀਆ ਨਿਰੰਤਰ ਚੱਲਣਗੀਆ। ਤੇ 3 ਫਰਵਰੀ ਨੂੰ ਨਿਸਾਨ ਸਾਹਿਬ ਜੀ ਦੀ ਰਸਮ ਕਰਨ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨਾ ਦੇ ਭੋਗ 5 ਫਰਵਰੀ ਨੂੰ ਪਾਏ ਜਾਣਗੇ ਉਪਰੰਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਸਜਾਏ ਜਾਣਗੇ। ਇਸ ਮੌਕੇ ਗੁਰਦੀਪ ਸਿੰਘ ਦੀਪਾ, ਸੁਰਜੀਤ ਸਿੰਘ ਕਾਲਾ, ਬਲਕਾਰ ਸਿੰਘ, ਕਰਮਜੀਤ ਸਿੰਘ ਰੂਬੀ, ਸੁਖਵਿੰਦਰ ਸਿੰਘ ਬਾਗੀ, ਜੀਤ ਸਿੰਘ ਜੀਤੂ, ਗੁਰਦੇਵ ਸਿੰਘ ਸੋਢੀ, ਜਸਵੰਤ ਸਿੰਘ ਲਾਡੀ, ਅਵਤਾਰ ਸਿੰਘ ਬਿੱਟੂ, ਜਸਨਪਰੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆ, ਬੱਚੇ ਬਜੁਰਗ ਹਾਜ਼ਰ ਸਨ।