ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਡੇਰਾ ਬਾਬਾ ਨਾਨਕ ਵਿਖੇ ਸ਼ੋਭਾ ਯਾਤਰਾ ਕੱਢੀ ਗਈ ।

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਡੇਰਾ ਬਾਬਾ ਨਾਨਕ ਵਿਖੇ ਸ਼ੋਭਾ ਯਾਤਰਾ ਕੱਢੀ ਗਈ ।

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਡੇਰਾ ਬਾਬਾ ਨਾਨਕ ਵਿਖੇ ਸ਼ੋਭਾ ਯਾਤਰਾ ਕੱਢੀ ਗਈ ।
mart daar

ਡੇਰਾ ਬਾਬਾ ਨਾਨਕ 18 ਅਗਸਤ ( ਜਤਿੰਦਰ ਕੁਮਾਰ/ਕ੍ਰਿਸ਼ਨ ਗੋਪਾਲ ) ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਅੱਜ ਡੇਰਾ ਬਾਬਾ ਨਾਨਕ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਮੌਕੇ ਰਾਧਾ ਕ੍ਰਿਸ਼ਨ ਦੀ ਮੂਰਤੀ ਸੁੰਦਰ ਪਾਲਕੀ ਚ’ ਸਜਾਈ ਹੋਈ ਸੀ। ਸੰਗਤਾਂ ਵੱਲੋ ਇਸ ਪਾਲਕੀ ਤੇ ਫੁੱਲਾ ਦੀ ਵਰਖਾ ਕੀਤੀ ਜਾ ਰਹੀ ਸੀ । ਸ਼ੋਭਾ ਯਾਤਰਾ ਅੱਗੇ ਬੈਂਡ ਵਾਜੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਸਨ।  ਇਹ ਸ਼ੋਭਾ ਯਾਤਰਾ ਕਸਬੇ ਦੀਆਂ ਵੱਖ ਵੱਖ ਗਲੀਆਂ ਤੇ ਬਜਾਰਾਂ ‘ਚ ਹੁੰਦੀ ਹੋਈ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸੰਪੰਨ ਹੋਈ । ਸ਼ੋਭਾ ਯਾਤਰਾ ਮੌਕੇ ਮਹਿਲਾ ਕੀਰਤਨ ਮੰਡਲੀ ਵੱਲੋ  ਸ਼੍ਰੀ ਰਾਧਾ ਕ੍ਰਿਸ਼ਨ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸ਼ੋਭਾ ਯਾਤਰਾ ਦੇ ਸੁਆਗਤ ਲਈ ਕਸਬੇ ਦੇ ਲੋਕਾ ਵੱਲੋ ਸੰਗਤਾਂ ਲਈ ਥਾਂ ਥਾਂ ਤੇ ਪਾਣੀ ,ਚਾਹ ਪਕੌੜਿਆਂ ਦੇ ਲੰਗਰ  ਲਗਾਏ ਗਏ ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਪਲ ਧਵਨ ਤੇ ਹੀਰਾ ਲਾਲਾ ਜੰਡਿਆਲ ਨੇ ਦੱਸਿਆ ਕਿ ਮਿਤੀ 19 ਅਗਸਤ ਨੂੰ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਜਾਵੇਗੀ , ਉਨਾ ਸੰਗਤਾ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਤੇ ਅਪੀਲ ਕੀਤੀ ਕਿ ਉਹ ਜਨਮ ਅਸ਼ਟਮੀ ਮੌਕੇ ਮੰਦਿਰ ਵਿੱਚ ਹਾਜਰੀ ਲਗਵਾ ਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨ । ਇਸ ਮੌਕੇ ਕਪਲ ਕੁਮਾਰ ਧਵਨ ,ਹੀਰਾਲਾਲ ਜੰਡਿਆਲ , ਈਸ਼ਵਰੀ ਪ੍ਰਸ਼ਾਦ ਗੁਪਤਾ ,ਜੁਗਿੰਦਰਪਾਲ, ਰਾਜੇਸ਼ ਕੁਮਾਰ ਹਾਂਡਾ, ਮਾਸਟਰ ਓਮ ਪ੍ਰਕਾਸ਼ ਸ਼ਰਮਾ, ਦਵਿੰਦਰ ਕੁਮਾਰ ਸੁਆਮੀ,  ਹੈਪੀ ਬੇਦੀ, ਮਾਸਟਰ ਦਵਿੰਦਰ ਕੁਮਾਰ , ਮਾਸਟਰ ਸੰਜੀਵ ਸਰਨਾ ,ਰਾਮ ਲੁਭਾਇਆ ਸ਼ਰਮਾ, ਪੰਡਿਤ ਸ਼ੁਰੇਸ਼ ਪਿਚੋਰੀ , ਸੱਤਪਾਲ ਸ਼ਰਮਾ, ਜੇਈ ਚੰਦਰ ਮੋਹਨ ਮਹਾਜਨ,ਨੀਨਾ ਮਹਾਜਨ , ਸੁਮਿਤਰਾ ਭੈਣ ਜੀ , ਕਮਲਾ ਭੈਣ ਜੀ , ਮਾਸਟਰ ਸ਼ੁਭਾਸ਼ ਚੰਦਰ ਮਰਵਾਹਾ,ਆਦਿ ਹਾਜਰ ਸਨ ।