ਦੋਵਾਂ ਪੰਜਾਬਾਂ ਦੀ ਆਪਸੀ ਸਾਂਝ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਮੁਖ ਰੱਖਦੇ ਹੋਏ ਵਿਸ਼ੇਸ਼ ਮੀਟਿੰਗ
ਮਿਤੀ 13 ਨਵੰਬਰ ਨੂੰ ਸਵੇਰੇ 11 ਵਜੇ ਭਾਰਤ - ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡਰ ਤੇ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਜਾਵੇਗਾ
ਡੇਰਾ ਬਾਬਾ ਨਾਨਕ ( ਕ੍ਰਿਸ਼ਨ ਗੋਪਾਲ ) - ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਇਕ ਵਿਸ਼ੇਸ਼ ਮੀਟਿੰਗ ਵਿੱਚ ਕਿਹਾ ਕਿ ਮਿਤੀ 13 ਨਵੰਬਰ ਨੂੰ ਸਵੇਰੇ 11 ਵਜੇ ਭਾਰਤ - ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡਰ ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਫ਼ੋਕਲਰ ਰਿਸਰਚ ਅਕਾਦਮੀ ਅੰਮ੍ਰਿਤਸਰ , ਹਿੰਦ - ਪਾਕਿ ਦੋਸਤੀ ਮੰਚ , ਸਾਫ਼ਮਾ , ਪ੍ਰਗਤੀਸ਼ੀਲ ਲੇਖਕ ਸੰਘ , ਪੰਜਾਬ ਕਿਸਾਨ ਯੂਨੀਅਨ , ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਹੋਰ ਹਮਖਿਆਲੀ ਜੱਥੇਬੰਦੀਆਂ ਵੱਲੋਂ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਜਾਵੇਗਾ ।
ਇਸ ਸੈਮੀਨਾਰ ਵਿੱਚ ਪੰਜਾਬ ਦੇ ਬੁੱਧੀਜੀਵੀ , ਲੇਖਕ ਅਤੇ ਪੱਤਰਕਾਰ ਭਾਗ ਲੈਣਗੇ । ਇਸ ਸੈਮੀਨਾਰ ਵਿੱਚ ਦਿੱਲੀ ਤੋਂ ਕਰਮ ਆਗਾ , ਅਜੀਤ ਅਖ਼ਬਾਰ ਦੇ ਉਪ ਸੰਪਾਦਕ ਸਤਨਾਮ ਸਿੰਘ ਮਾਣਕ , ਡਾ . ਚਰਚਨਜੀਤ ਸਿੰਘ ਨਾਭਾ , ਡਾ . ਕੁਲਦੀਪ ਸਿੰਘ , ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਸੁਰਜੀਤ ਜੱਜ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਬਖਤੂਪੁਰਾ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਧੰਨਵੰਤ ਸਿੰਘ ਖ਼ਤਰਾਏਕਲਾ ਆਪਣੇ ਵਿਚਾਰ ਪੇਸ਼ ਕਰਨਗੇ । ਇਸ ਮੌਕੇ ਭਾਰਤ ਸਰਕਾਰ ਕੋਲ ਮੰਗ ਰੱਖੀ ਜਾਵੇਗੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਸਤੀ ਤੇ ਸੌਖੀ ਵਿਧੀ ਅਪਨਾਉਣ ਦੀ ਮੰਗ ਕੀਤੀ ਜਾਵੇਗੀ । ਸ਼ਰਧਾਲੂਆਂ ਉਪਰ ਲਗਾਈ ਗਈ ਪਾਸਪੋਰਟ ਦੀ ਸ਼ਰਤ ਤੁਰੰਤ ਖ਼ਤਮ ਕਰਕੇ ਆਧਾਰ ਕਾਰਡ , ਵੋਟਰ ਕਾਰਡ ਅਤੇ ਰਾਸ਼ਨ ਕਾਰਡ ਦੀ ਸ਼ਨਾਖਤ ਕਰਕੇ ਦਰਸ਼ਨਾਂ ਦੀ ਆਗਿਆ ਦੇਣ ਦੀ ਮੰਗ ਕੀਤੀ ਜਾਵੇਗੀ । ਸ੍ਰੀ ਯਾਦਵ ਨੇ ਅੱਗੇ ਦੱਸਿਆ ਕਿ ਪਾਕਿਸਤਾਨ ਸਰਕਾਰ ਕੋਲ ਦਰਸ਼ਨਾਂ ਵਾਸਤੇ ਲਈ ਜਾਣ ਵਾਲੀ 20 ਡਾਲਰ ਦੀ ਫੀਸ ਵੀ ਖ਼ਤਮ ਕਰਨ ਦੀ ਮੰਗ ਕੀਤੀ ਜਾਵੇਗੀ । ਇਸ ਪ੍ਰੈੱਸ ਮੀਟਿੰਗ ਵਿੱਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ , ਦਿਲਬਾਗ ਸਿੰਘ ਸਰਕਾਰੀਆ , ਹਰਜੀਤ ਸਿੰਘ ਸਰਕਾਰੀਆ ,ਮਦਨ ਨਰੂਲਾ,ਗੁਰਮੀਤ ਸਿੰਘ ਬਖਤਪੁਰਾ, ਬਲਬੀਰ ਸਿੰਘ ਝਾਮਕਾ , ਸਤੀਸ਼ ਝੀਂਗਣ , ਅਨੂਪ ਸਿੰਘ ਖੰਨਾ ਚਮਾਰਾ , , ਮਨਜੀਤ ਸਿੰਘ ਧਾਲੀਵਾਲ , ਕਮਲ ਗਿੱਲ , ਕਰਮਜੀਤ ਕੌਰ ਜੱਸਲ , ਹਰੀਸ਼ ਸਾਬਰੀ , ਗੁਰਜਿੰਦਰ ਸਿੰਘ ਬਘਿਆੜੀ , ਜਗਰੂਪ ਸਿੰਘ ,ਸਤਵੰਤ ਸਿੰਘ ਖੰਨਾ ਚਮਾਰਾ, ਸੁਖਪਾਲ ਸਿੰਘ ,ਕੁਲਦੀਪ ਰਾਜੂ, ਜਸਵਿੰਦਰ ਕੌਰ ਜੱਸੀ , ਆਦਿ ਸ਼ਾਮਲ ਸਨ ।