ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਹੋਰ ਵਿਅਕਤੀ ਨੂੰ ਪਹੁੰਚਾਇਆ ਘਰ ਵਾਪਿਸ
ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਹੋਰ ਵਿਅਕਤੀ ਨੂੰ ਪਹੁੰਚਾਇਆ ਘਰ ਵਾਪਿਸ
ਗੜ੍ਹਦੀਵਾਲਾ 16 ਸਤੰਬਰ (ਸੁਖਦੇਵ ਰਮਦਾਸਪੁਰ )
ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਲਗਭਗ ਡੇਢ ਮਹੀਨੇ ਪਹਿਲਾਂ ਘਰੋਂ ਲਾਪਤਾ ਹੋਏ ਇੱਕ ਵੀਰ ਨੂੰ ਉਸਦੇ ਘਰ ਵਾਪਿਸ ਪਹੁੰਚਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਵੀਰ ਸਾਨੂੰ ਕੱਲ੍ਹ ਪੀ ਐਨ ਬੀ ਬੈਂਕ ਹੁਸ਼ਿਆਰਪੁਰ ਕੋਲ ਮਿਲਿਆ ਸੀ ਅਤੇ ਇਸਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਹ ਆਪਣਾ ਨਾਮ ਗੌਤਮ ਦੱਸ ਰਿਹਾ ਸੀ ।ਸੁਸਾਇਟੀ ਦੇ ਯਤਨਾਂ ਸਦਕਾ ਇਸਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਅਤੇ ਅੱਜ ਇਸ ਵੀਰ ਦੀ ਮਾਤਾ ਕਸ਼ਮੀਰ ਕੌਰ ਅਤੇ ਭਰਾ ਅਮਰ ਸ਼ਕਤੀ ਪਿੰਡ ਸਿੰਘਪੁਰ ਨਜਦੀਕ ਚੱਬੇਵਾਲ ਤੋਂ ਇਸਨੂੰ ਲੈਣ ਲਈ ਗੁਰੂ ਆਸਰਾ ਸੇਵਾ ਘਰ ਵਿਖੇ ਆਏ । ਇਸ ਵੀਰ ਦੀ ਦਵਾਈ ਸੰਸਥਾ ਵੱਲੋਂ ਚਾਲੂ ਕਰ ਦਿੱਤੀ ਗਈ ਹੈ ਤਾਂ ਜੋ ਇਸ ਦੀ ਦਿਮਾਗੀ ਹਾਲਤ ਵੀ ਠੀਕ ਕੀਤੀ ਜਾ ਸਕੇ, ਤੇ ਇਹ ਨਿਸ਼ੁਲਕ ਸੇਵਾ ਹੈ। ਇਸ ਵੀਰ ਨੂੰ ਸਹੀ ਸਲਾਮਤ ਇਸਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਵੀਰ ਗੌਤਮ ਦੀ ਮਾਤਾ ਅਤੇ ਭਰਾ ਵਲੋਂ ਮਨਜੋਤ ਸਿੰਘ ਤਲਵੰਡੀ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ, ਗੁਰਜਿੰਦਰ ਸਿੰਘ ਸਬਾਜਪੁਰ , ਸ਼ੌਂਕੀ ਸ਼ਬਾਜਪੁਰ , ਕਿਰਪਾਲ ਸਿੰਘ ਕਸਬਾ , ਮਨਦੀਪ ਸਿੰਘ ਕਸਬਾ , ਮਨਿੰਦਰ ਸਿੰਘ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜਿਰ ਸਨ।