ਪਿੰਡ ਗੁਰਾਇਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਸੰਪੰਨ

ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ,ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ

ਪਿੰਡ ਗੁਰਾਇਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਸੰਪੰਨ
mart daar

ਅੱਡਾ  ਸਰਾਂ  (ਜਸਵੀਰ ਕਾਜਲ)

ਅੱਡਾ ਸਰਾਂ  ਨਜ਼ਦੀਕ ਪੈਂਦੇ ਪਿੰਡ ਗੁਰਾਇਆਂ ਵਿਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ,ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼  ਪੁਰਬ ਬਹੁਤ ਹੀ ਸ਼ਰਧਾ ਪੂਰਵਕ  ਮਨਾਇਆ ਗਿਆ  ।
    ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਸਰਬਜੀਤ ਸਿੰਘ ਨੇ ਦੱਸਿਆ ਕਿ 2 ਨਵੰਬਰ ਤੋਂ 6 ਨਵੰਬਰ ਤੱਕ ਅੰਮ੍ਰਿਤ ਵੇਲੇ  5 ਪ੍ਰਭਾਤਫੇਰੀਆਂ ਪੂਰੇ ਨਗਰ ਵਿੱਚ ਕੱਢੀਆਂ  ।6 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ  ਅਤੇ 7 ਨਵੰਬਰ ਨੂੰ ਰਾਤਰੀ ਦੇ ਕੀਰਤਨ ਦੀਵਾਨ ਵਿਚ ਭਾਈ ਸੁਖਵਿੰਦਰ ਸਿੰਘ ਜਗਰਾਵਾਂ ਵਾਲਿਆਂ ਨੇ ਕੀਰਤਨ ਰਾਹੀਂ   ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋਡ਼ਿਆ  ।
            8 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਉਣ ਉਪਰੰਤ ਜਥਾ ਭਾਈ ਸੰਤੋਖ ਸਿੰਘ ਧੂਤ ਕਲਾਂ ਵਾਲਿਆਂ ਨੇ ਕੀਰਤਨ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਨੇ  ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤਮਈ ਵਿਚਾਰਧਾਰਾ ਮਨੁੱਖਤਾ  ਦੇ ਜੀਵਨ ਦਾ ਮਾਰਗ ਹੈ। ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ  ਮੌਕੇ ਸੰਗਤਾਂ ਨੂੰ ਅਪੀਲ ਹੈ ਕਿ ਆਓ ਗੁਰੂ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਪ੍ਰਣ ਕਰੀਏ  ।ਕੀਰਤਨ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਇੰਦਰਜੀਤ ਸਿੰਘ ਨੇ ਅਰਦਾਸ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ  ਕਰਦਿਆਂ  ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਬੇਨਤੀ ਕੀਤੀ    । ਆਈਆਂ ਹੋਈਆਂ ਸੰਗਤਾਂ ਨੂੰ  ਚਾਹ ਪਕੌਡ਼ਿਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ  ।
        ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਕਨੇਡਾ ਨੇ ਵਿਦੇਸ਼ਾਂ ਤੋਂ ਹੀ ਕਮੇਟੀ ਦਾ ਸਹਿਯੋਗ ਕੀਤਾ । ਇਸ ਮੌਕੇ ਖਜ਼ਾਨਚੀ ਸਰਬਜੀਤ ਸਿੰਘ , ਅਵਤਾਰ ਸਿੰਘ, ਸਰਬਜੀਤ ਸਿੰਘ ਸਾਬੀ, ਮਾਸਟਰ ਹਰਦੀਪ ਸਿੰਘ,ਸੁਰਜੀਤ ਸਿੰਘ ਢਿੱਲੋਂ  , ਜਸਪਾਲ ਸਿੰਘ ਪਾਲਾ , ਰਣਵੀਰ ਸਿੰਘ ,ਆਕਾਸ਼ਦੀਪ ਸਿੰਘ ,ਸੁਖਵੀਰ ਸਿੰਘ  ਅਮਨਦੀਪ ਸਿੰਘ ਹਰਮਨ, ਮਨਜੀਤ ਗਿੱਲ ,ਸ਼ਰਨਜੀਤ ਸਿੰਘ ਕਨੇਡਾ, ਮਨਜਿੰਦਰ ਸਿੰਘ ਅਤੇ ਹੋਰ ਨਗਰ ਦੀਆਂ ਸੰਗਤਾਂ ਹਾਜ਼ਰ ਸਨ  ।