ਗੁਰਸਿੱਖ ਨੌਜਵਾਨ ਦੀ ਕੈਨੇਡਾ ਪੁਲਿਸ ਚ ਅਫ਼ਸਰ ਰੈਂਕ ਵਜੋਂ ਹੋਈ ਚੋਣ

ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ

ਗੁਰਸਿੱਖ ਨੌਜਵਾਨ ਦੀ ਕੈਨੇਡਾ ਪੁਲਿਸ ਚ ਅਫ਼ਸਰ ਰੈਂਕ ਵਜੋਂ ਹੋਈ ਚੋਣ
Gursikh youth , Canada Police, Hargun Singh Nagpal
mart daar

ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਨੌਜਵਾਨ ਹਰਗੁਣ ਸਿੰਘ ਨਾਗਪਾਲ ਨੇ ਕੈਨੇਡੀਅਨ ਪੁਲਿਸ ਵਿਚ ਅਫ਼ਸਰ ਰੈਂਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਰਿਸ਼ਤੇਦਾਰ ਤਨਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਆਗਿਆਪਾਲ ਸਿੰਘ ਨਾਗਪਾਲ ਦਾ ਇਹ ਹੋਣਹਾਰ ਬੇਟਾ ਹਰਗੁਣ ਸਿੰਘ ਸਤੰਬਰ 2017 ਵਿਚ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਟੋਰਾਂਟੋ ਵਿਖੇ ਗਿਆ ਸੀ।

ਸਾਲ 2020 ਵਿਚ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਵਰਕ ਵੀਜ਼ੇ ਤੇ ਆ ਗਿਆ ਸੀ ਤੇ ਕੰਮ ਦੇ ਦੌਰਾਨ ਉਸ ਨੇ ਜਨਵਰੀ 2023 ਵਿਚ ਕੈਨੇਡਾ ਦੀ ਪੀ.ਆਰ ਪ੍ਰਾਪਤ ਕਰ ਲਈ । ਇਸੇ ਦੌਰਾਨ ਕੈਨੇਡੀਅਨ ਪੁਲਿਸ ਵਿਚ ਨਿਕਲੀਆਂ ਅਸਾਮੀਆਂ ਲਈ ਅਪਲਾਈ ਕੀਤਾ ਅਤੇ ਲੋੜੀਂਦੀ ਸਰੀਰਕ ਯੋਗਤਾ ਪੂਰੀ ਕਰਨ ਤੋਂ ਬਾਅਦ ਲਿਖਤੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਕੇ ਮਨਿਸਟਰੀ ਆਫ਼ ਪੋਲੀਸਿੰਗ ਐਂਡ ਪਬਲਿਕ ਸੇਫ਼ਟੀ ਵਿਭਾਗ ਕੈਨੇਡਾ ਦੀ ਸਸਕੈਚਵਨ ਪੁਲਿਸ ਵਿਚ ‘ਕਰੈਕਸ਼ਨਲ ਆਫ਼ੀਸਰ’ ਦਾ ਅਹੁਦਾ ਹਾਸਲ ਕਰਨ ਚ ਕਾਮਯਾਬ ਹੋ ਗਿਆ ।

ਹਰਗੁਣ ਸਿੰਘ ਮੁਤਾਬਿਕ ਕੈਨੇਡਾ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਣਾ ਉਸ ਦਾ ਮਕਸਦ ਬਣ ਗਿਆ ਸੀ ਜਿਸ ਦੇ ਚਲਦਿਆਂ ਉਸ ਦਾ ਰੁਝਾਨ ਲਗਾਤਾਰ ਇਸ ਵਲ ਵਧਦਾ ਚਲਾ ਗਿਆ ਤੇ ਇਸੇ ਸਾਲ ਜਨਵਰੀ ਵਿੱਚ ਉਸ ਦੇ ਪੀ.ਆਰ. ਹੋਣ ਨਾਲ ਕੈਨੇਡਾ ਪੁਲਿਸ ਵਿਚ ਜਾਣ ਦਾ ਉਸ ਦਾ ਰਾਹ ਪੱਧਰਾ ਹੋ ਗਿਆ ਤੇ ਤਿੰਨ ਮਹੀਨੇ ਪਹਿਲਾਂ ਇਸ ਪੁਲਿਸ ਸੇਵਾ ਲਈ ਉਸ ਦੀ ਚੋਣ ਹੋ ਗਈ ਸੀ, ਵਿਭਾਗ ਸਿਖਲਾਈ ਪ੍ਰਾਪਤ ਕਰਨ ਉਪਰੰਤ ਬੀਤੇ ਕਲ ਉਹ ਪੂਰਨ ਰੂਪ ਚ ਕੈਨੇਡਾ ਪੁਲਿਸ ਦਾ ਹਿਸਾ ਬਣ ਗਿਆ ਹੈ ਅਤੇ ਇਸ ਪ੍ਰਾਪਤੀ ਤੋਂ ਉਹ ਖੁਸ਼ ਹੈ ।