ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਦਲ ਤੋ ਮੁਕਤ ਕਰਾਉਣ ਲਈ ਸਾਰੀਆ ਪੰਥਕ ਜਥੇਬੰਦੀਆ ਨੂੰ ਨਾਲ ਲੈ ਕੇ ਚੱਲਾਗੇ - ਬੀਬੀ ਜਗੀਰ ਕੌਰ
ਸ੍ਰੋਮਣੀ ਅਕਾਲੀ ਦਲ ਨੂੰ ਬਾਦਲ ਦਲ ਤੋ ਮੁਕਤ ਕਰਾਉਣ ਲਈ ਸਾਰੀਆ ਪੰਥਕ ਜਥੇਬੰਦੀਆ ਨੂੰ ਨਾਲ ਲੈ ਕੇ ਚੱਲਾਗੇ - ਬੀਬੀ ਜਗੀਰ ਕੌਰ
ਅੱਡਾ ਸਰਾਂ ( ਜਸਵੀਰ ਕਾਜਲ)
ਹਲਕਾ ਉੜਮੁੜ ਟਾਂਡਾ ਵਿੱਚ ਬੀਬੀ ਜਗੀਰ ਕੌਰ ਦਾ ਮਨਜੀਤ ਦਸੂਹਾ ਵੱਲੋ ਭਰਵਾ ਸਵਾਗਤ।
ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਹਲਕਾ ਉੜਮੁੜ ਟਾਂਡਾ ਪਹੁੰਚਣ ਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਵਿੱਚ ਅਕਾਲੀ ਆਗੂਆ ਤੇ ਵਰਕਰਾ ਵੱਲੋ ਭਰਵਾ ਸਵਾਗਤ ਤੇ ਸਨਮਾਨ ਕੀਤਾ ਗਿਆ। ਜਿਸ ਵਿੱਚ ਵੱਡੀ ਪੱਧਰ ਤੇ ਹਲਕੇ ਦੇ ਵਰਕਰ ਪਹੁੰਚੇ। ਇਸ ਮੌਕੇ ਗ੍ਰੇਟ ਪੰਜਾਬ ਸੈਲੀਬਰੇਸਨ ਵਿਖੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਬੀਬੀ ਜਗੀਰ ਕੌਰ ਨੇ ਮਨਜੀਤ ਸਿੰਘ ਦਸੂਹਾ ਤੇ ਉਹਨਾ ਦੇ ਸਾਥੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਸ੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਬਾਦਲ ਦਲ ਤੇ ਬਾਦਲ ਪਰਿਵਾਰ ਤੋ ਮੁਕਤ ਕਰਾਉਣਾ ਸਮੇ ਦੀ ਮੁੱਖ ਲੋੜ ਹੈ। ਇਸ ਲਈ ਸ੍ਰੋਮਣੀ ਅਕਾਲੀ ਦਲ ਦੇ ਸਿਧਾਂਤਾ ਦੇ ਪਹਿਰਾ ਦੇਣ ਵਾਲੀਆ ਸਾਰੀਆ ਪੰਥਕ ਜਥੇਬੰਦੀਆ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਨਿਸ਼ਕਾਮ ਮਿਹਨਤ ਦੀ ਲੋੜ ਹੈ। ਉਹਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਾਉਣ ਦਾ ਕੋਈ ਅਧਿਕਾਰ ਨਹੀ ਹੈ। ਕਿਉਕਿ ਜਿਸ ਪ੍ਰਧਾਨ ਦੀ ਅਗਵਾਈ ਵਿੱਚ ਪਾਰਟੀ ਬੁਰੀ ਤਰਾ ਦੋ ਵਾਰ ਚੋਣ ਹਾਰ ਜਾਏ। ਉਸਨੂੰ ਪ੍ਰਧਾਨਗੀ ਦਾ ਕੀ ਹੱਕ ਹੈ। ਉਹਨਾ ਕਿਹਾ ਕਿ ਜਿਸ ਤਰਾ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਤੇ ਜਬਰੀ ਕਬਜਾ ਕਰਕੇ ਬੈਠਾ ਹੈ। ਉਸ ਨਾਲ ਸ੍ਰੋਮਣੀ ਅਕਾਲੀ ਦਲ ਹੋਰ ਵੀ ਗਿਰਾਵਟ ਵੱਲ ਜਾ ਰਿਹਾ ਹੈ। ਤੇ ਬਾਦਲ ਪਰਿਵਾਰ ਨੇ ਸਾਰੇ ਪੰਥਕ ਏਜੰਡੇ ਵਿਸਾਰ ਕਿ ਸ੍ਰੋਮਣੀ ਅਕਾਲੀ ਦਲ ਨੂੰ ਇੱਕ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ। ਜਿਸ ਕਰਕੇ ਸ੍ਰੋਮਣੀ ਅਕਾਲੀ ਦਲ ਨਾਲ ਪਿਆਰ ਕਰਨ ਵਾਲੇ ਲੋਕ ਇਸ ਵਿੱਚ ਘੁੱਟਣ ਮਹਿਸੂਸ ਕਰ ਰਹੇ ਹਨ। ਉਹਨਾ ਕਿਹਾ ਕਿ ਜੋ ਝੂੰਡਾ ਕਮੇਟੀ ਦੀ ਰਿਪੋਰਟ ਆਈ ਸੀ। ਉਸ ਵਿੱਚ ਸਾਫ ਲਿਖਿਆ ਸੀ। ਜੇ ਸ੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਤਾ ਬਾਦਲ ਪਰਿਵਾਰ ਨੂੰ ਪਿੱਛੇ ਕਰਨਾ ਪਵੇਗਾ। ਉਸ ਰਿਪੋਰਟ ਨੂੰ ਇਹਨਾ ਨੇ ਖੁਰਦ ਬੁਰਦ ਕਰਕੇ ਰੱਖ ਦਿੱਤਾ। ਬੀਬੀ ਜਗੀਰ ਕੌਰ ਨੇ ਸਾਰੇ ਸ੍ਰੋਮਣੀ ਅਕਾਲੀ ਦਲ ਨਾਲ ਪਿਆਰ ਕਰਨ ਵਾਲਿਆ ਨੂੰ ਕਮਰਕੱਸੇ ਕਰਨ ਦੀ ਬੇਨਤੀ ਕੀਤੀ। ਤੇ ਬਾਦਲ ਪਰਿਵਾਰ ਦੇ ਕਬਜੇ ਵਿੱਚੋ ਸ੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਬੀਬੀ ਜਗੀਰ ਕੌਰ ਨੂੰ ਵਿਸਵਾਸ਼ ਦਿਵਾਇਆ ਕਿ ਉਹ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਿੱਚ ਕੋਈ ਕਸਰ ਨਹੀ ਛੱਡਣਗੇ। ਤੇ ਬੀਬੀ ਜਗੀਰ ਕੌਰ ਦੇ ਹਰ ਹੁਕਮ ਤੇ ਪਹਿਰਾ ਦੇਣ ਅੱਗੇ ਹੋ ਕੇ ਕੰਮ ਕਰਨਗੇ। ਇਸ ਮੌਕੇ ਜਿਲਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਸੁਖਵਿੰਦਰ ਸਿੰਘ ਮੂਨਕ, ਪਰਮਿੰਦਰ ਸਿੰਘ ਪੰਨੂ, ਅਮਰੀਕ ਸਿੰਘ ਮੁਕੇਰੀਆ, ਮਨਪ੍ਰੀਤ ਸਿੰਘ ਹੁਸ਼ਿਆਰਪੁਰ, ਸੁਰਜੀਤਪਾਲ ਲਾਲ, ਸੁਰਿੰਦਰ ਜਾਜਾ, ਸੁਖਵਿੰਦਰ ਸਿੰਘ ਬਿੱਲਾ ਜੌਹਲ, ਕੁਲਵਿੰਦਰ ਸਿੰਘ ਸੰਨੀ ਡੱਡੀਆ, ਕਿਰਪਾਲ ਸਿੰਘ ਜਾਜਾ, ਸੁਰਿੰਦਰ ਸਿੰਘ ਠਾਕਰੀ, ਮੁਖਤਿਆਰ ਸਿੰਘ ਸੱਲਾ, ਹਰਬੰਸ ਸਿੰਘ ਕੰਧਾਲੀ ਨੌਰੰਗਪੁਰ, ਮਹਿੰਦਰ ਸਿੰਘ ਜੀਆ ਨੱਥਾ, ਗੁਰਦੇਵ ਸਿੰਘ ਜੀਆ ਨੱਥਾ, ਸੁਖਵਿੰਦਰ ਸਿੰਘ ਰਤਨ, ਕੈਪਟਨ ਪਰਮਾਨੰਦ ਜੀ, ਸੁਖਦੇਵ ਸਿੰਘ ਗੜਦੀਵਾਲ,ਰਿੰਪੀ ਤਲਵੜ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਗੁਰਮੇਲ ਸਿੰਘ ਜੋੜਾ, ਕੁਲਵੰਤ ਸਿੰਘ ਜੋਹਲ, ਗੁਰਮੀਤ ਸਿੰਘ ਬੋਲੇਵਾਲ, ਕਰਨੈਲ ਸਿੰਘ ਮੂਨਕਾ, ਸੱਤਪਾਲ ਸਿੰਘ ਮੂਨਕਾ, ਜਸਵਿੰਦਰ ਸਿੰਘ ਸੋਨੂੰ ਟਾਂਡਾ, ਜਸਵਿੰਦਰ ਕੌਰ ਬੇਬੀ, ਜੋਗਿੰਦਰ ਸਿੰਘ ਸਾਹਪੁਰ, ਮਨਸਾ ਸਿੰਘ ਰਾਵਾ ਗੁਰਪ੍ਰੀਤ ਸਿੰਘ ਕਾਕਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।