ਸਰਕਾਰੀ ਵਾਹਨਾਂ ਤੇ ਹੀ ਜੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਤਾਂ ਆਮ ਲੋਕਾਂ ਦੇ ਚਲਾਨ ਕਿਉਂ ਕੀਤੇ ਜਾ ਰਹੇ ਨੇ
ਸਰਕਾਰੀ ਵਾਹਨਾਂ ਤੇ ਹੀ ਜੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਤਾਂ ਆਮ ਲੋਕਾਂ ਦੇ ਚਲਾਨ ਕਿਉਂ ਕੀਤੇ ਜਾ ਰਹੇ ਨੇ
ਵਾਹਨਾਂ ਉਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ ਨੂੰ ਖ਼ਤਮ ਹੋ ਗਈ ਹੈ। ਤੇ ਹੁਣ ਐਚਐਸਆਰਪੀ ਨੰਬਰਾਂ ਪਲੇਟਾਂ ਨਾ ਲਵਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਸ਼ੁਰੂ ਹੋ ਗਈ ਹੈ। ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ। ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾ ਹੋਣ ਕਾਰਨ ਚਲਾਨ ਵੀ ਕੱਟੇ ਜਾ ਰਹੇ ਹਨ।
ਅਸਲ ਕਹਾਣੀ ਹੁਣ ਸ਼ੁਰੂ ਹੁੰਦੀ ਹੈ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾ ਹੋਣ ਕਾਰਨ ਚਲਾਨ ਕੱਟਣ ਵਾਲੀ ਪੁਲਿਸ ਨੂੰ ਹੀ ਜੇ ਪਤਾ ਨਾ ਹੋਵੇ ਕੇ ਉਸ ਦੀ ਗੱਡੀ ਤੇ ਐਚਐਸਆਰਪੀ ਪਲੇਟ ਲੱਗੀ ਹੈ ਜਾਂ ਨਹੀਂ, ਤਾਂ ਦੇਸ਼ ਦੀ ਟ੍ਰੈਫਿਕ ਕਿੰਨੀ ਕੁ ਸੁਰੱਖਿਅਤ ਹੱਥਾਂ ਚ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਓਧਰ ਇਹ ਵੀ ਸਵਾਲ ਉਠਦੇ ਹਨ ਕਿ ਸਰਕਾਰਾਂ ਕਿੰਨੀਆਂ ਕੁ ਜਾਗਰੂਕ ਹਨ ਜੋ ਆਪਣੀਆਂ ਗੱਡੀਆਂ ਤੇ ਹੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾ ਸਕਦੀ ਤੇ ਆਮ ਲੋਕਾਂ ਕੋਲੋਂ ਕਾਨੂੰਨ ਦੀ ਪਾਲਣਾ ਭਾਲਦੀ ਹੈ।
ਇਹੋ ਜਿਹਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਜਦੋਂ ਬਟਾਲਾ ਵਿਚ ਇਕ ਥਾਣੇਦਾਰ ਬਿਨਾ ਨੰਬਰ ਪਲੇਟ ਲਗਾਏ ਘੁੰਮ ਰਿਹਾ ਸੀ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੂੰ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਜਦੋਂ ਉਸ ਨੇ ਸਰਕਾਰੀ ਗੱਡੀ ਤੇ ਲੱਗੀ ਨੰਬਰ ਪਲੇਟ ਦਿਖਾਈ ਤਾਂ ਉਹ ਐਚਐਸਆਰਪੀ ਪਲੇਟ ਨਹੀਂ ਸੀ ਤੇ ਨਾਂ ਹੀ ਉਸ ਕੋਲ ਕੋਈ ਸਪਸ਼ਟ ਜਵਾਬ ਸੀ।
ਹਾਲਾਂਕਿ ਚਲਾਨ ਕੱਟਣ ਵਾਲੀ ਪੁਲਿਸ ਇਸ ਬਾਰੇ ਕਿੰਨੀ ਕੂ ਜਾਗਰੂਕ ਹੈ, ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ।
ਉੱਧਰ ਵੱਖ ਵੱਖ ਸ਼ਹਿਰਾਂ ’ਚ ਟ੍ਰੈਫ਼ਿਕ ਪੁਲਿਸ ਵਲੋਂ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਹਾਈ ਸਕਿਓਰਟੀ ਨੰਬਰ ਪਲੇਟਾਂ ਨਾ ਲੱਗੇ ਹੋਏ ਵਾਹਨਾਂ ’ਤੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਕਾਨੂੰਨ ਤਹਿਤ ਪਹਿਲੀ ਵਾਰ 2000 ਰੁਪਏ ਅਤੇ ਦੂਜੀ ਵਾਰ 3 ਹਜ਼ਾਰ ਰੁਪਏ ਤੱਕ ਦਾ ਚਲਾਨ ਕੀਤਾ ਜਾਵੇਗਾ। ਜੇਕਰ ਤੀਜੀ ਵਾਰ ਫੜੇ ਗਏ ਤਾਂ ਤੁਹਾਡੇ ਵਾਹਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।
ਇਸ ਬਾਰੇ ਤੁਹਾਡੇ ਕਿ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਜੀ।