ਸਿਵਲ ਹਸਪਤਾਲ ਨੂੰ ਜਾਂਦੀ ਰੋਡ ਉੱਤੇ ਗ੍ਰਾਹਕ ਸੇਵਾ ਕੇਂਦਰ ਖੋਲਿਆ
ਸਿਵਲ ਹਸਪਤਾਲ ਨੂੰ ਜਾਂਦੀ ਰੋਡ ਉੱਤੇ ਗ੍ਰਾਹਕ ਸੇਵਾ ਕੇਂਦਰ ਖੋਲਿਆ
ਗੜ੍ਹਦੀਵਾਲਾ , 28 ਅਪ੍ਰੈਲ ( ਡਾ ਸੁਖਦੇਵ ਸਿੰਘ ਰਮਦਾਸਪੁਰ ) : ਗੜ੍ਹਦੀਵਾਲਾ ਦੇ ਖਾਲਸਾ ਸਕੂਲ ਦੇ ਸਾਹਮਣੇ ਤੋਂ ਸਿਵਲ ਹਸਪਤਾਲ ਨੂੰ ਜਾਂਦੀ ਰੋਡ ਉੱਤੇ ਗ੍ਰਾਹਕ ਸੇਵਾ ਕੇਂਦਰ ਖੋਲਿਆ ਗਿਆ । ਗ੍ਰਾਹਕ ਸੇਵਾ ਕੇਂਦਰ ਦੇ ਉਦਘਾਟਨ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜ੍ਹਦੀਵਾਲਾ ਦੇ ਮੁੱਖੀ ਮਹਾਤਮਾ ਅਵਤਾਰ ਸਿੰਘ , ਸੰਚਾਲਕ ਮਹਾਤਮਾ ਸੁਰਜੀਤ ਸਿੰਘ ਅਤੇ ਮਹਾਤਮਾ ਸਤਪਾਲ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ । ਇਸ ਮੌਕੇ ਉੱਤੇ ਗ੍ਰਾਹਕ ਸੇਵਾ ਕੇਂਦਰ ਦੇ ਪ੍ਰਬੰਧਕ ਗੁਰਮੁਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਂਟਰ ਵਿੱਚ ਪੈਨ ਕਾਰਡ , ਪਾਸਪੋਟਰ , ਡਰਾਇਵਿੰਗ ਲਾਇਸੰਸ , ਆਧਾਰ ਕਾਰਡ , ਰੇਲਵੇ ਟਿਕਟ ਅਤੇ ਹਵਾਈ ਟਿਕਟਾਂ ਬਣਾਉਣ ਦੇ ਕਾਰਜ ਦੇ ਨਾਲ ਨਾਲ ਬੈਕਿੰਗ ਸਬੰਧੀ ਸੇਵਾਵਾਂ ਦਿੱਤੀ ਜਾਣਗੀਆਂ । ਇਸ ਮੌਕੇ ਉੱਤੇ ਅਵਤਾਰ ਸਿੰਘ , ਅਵਨਿੰਦਰ ਸਿੰਘ , ਹਰਪ੍ਰੀਤ ਸਿੰਘ ਆਦਿ ਮੌਜੂਦ ਸਨ ।