ਜੋਨਲ ਖੇਡਾਂ ਵਿੱਚ ਲਾਂਬੜਾ ਸਕੂਲ ਦੀਆਂ ਸ਼ਾਨਦਾਰ ਜਿੱਤਾਂ

ਜੋਨਲ ਖੇਡਾਂ ਵਿੱਚ ਲਾਂਬੜਾ ਸਕੂਲ ਦੀਆਂ ਸ਼ਾਨਦਾਰ ਜਿੱਤਾਂ

ਜੋਨਲ ਖੇਡਾਂ ਵਿੱਚ ਲਾਂਬੜਾ ਸਕੂਲ ਦੀਆਂ ਸ਼ਾਨਦਾਰ ਜਿੱਤਾਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਨਰੋਈ ਸਿਹਤ ਸਿਰਜਣ, ਨੈਤਿਕ ਕਦਰਾਂ ਕੀਮਤਾਂ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਹਿੱਤ ਜ਼ਿਲ੍ਹਾ ਸਿੱਖਿਆ ਅਫਸਰ ਸ. ਹਰਭਗਵੰਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਥਿਆਲ ਹਨ ਦੀਆਂ ਖੇਡਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ  ਪੰਡੋਰੀ ਖਜੂਰ ਵਿਖੇ ਸੰਪੰਨ ਹੋਈਆਂ। ਇਨ੍ਹਾਂ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਖਿਡਾਰੀਆਂ ਨੇ ਵਾਲੀਵਾਲ ਅੰਡਰ 14 ਦੂਜਾ ਸਥਾਨ, ਅੰਡਰ 17 ਦੂਜਾ ਸਥਾਨ, ਅੰਡਰ19 ਦੂਜਾ ਸਥਾਨ,  ਰੱਸਾ-ਕਸ਼ੀ ਲੜਕੀਆਂ 14ਪਹਿਲਾ, ਅੰਡਰ 17 ਦੂਜਾ ਸਥਾਨ, ਅੰਡਰ19 ਦੂਜਾ ਸਥਾਨ, ਫੁੱਟਬਾਲ ਲੜਕੇ ਅੰਡਰ 14ਦੂਜਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਨੇ ਖਿਡਾਰੀਆਂ ਅਤੇ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਖੇਡਾਂ ਵਿੱਚ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਫੋਟੋ ਕੈਪਸ਼ਨ:  ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ: ਡਾ. ਅਰਮਨਪ੍ਰੀਤ ਸਿੰਘ, ਕੋਚ ਜਸਵੰਤ ਸਿੰਘ, ਡੀ.ਪੀ.ਈ ਪ੍ਰਦੀਪ ਕੁਮਾਰ ਅਤੇ ਸਟਾਫ਼।