ਸ਼ੌਕ ਲਈ ਕਾਨੂੰਨ ਤੋੜਨ ਤੋਂ ਵੀ ਪਿੱਛੇ ਨਹੀਂ ਪੰਜਾਬੀ ਹਵਾਈ ਫਾਇਰਿੰਗ ਦਾ ਵੀਡੀਓ ਵਾਇਰਲ ਹੋ ਰਿਹਾ

ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣਾ ਲੋਪੋਕੇ ਪਿੰਡ ਭੀਲੋਵਾਲ

mart daar

ਭਾਵੇਂ ਸਰਕਾਰ ਵਲੋਂ ਹਥਿਆਰਾਂ ਦੀ ਨੁਮਾਇਸ਼ ਕਰਨੀ ਇੱਕ ਜੁਰਮ ਮੰਨਿਆ ਜਾ ਰਿਹਾ ਪਰ ਫੇਰ ਵੀ ਲੋਕ ਹਥਿਆਰਾਂ ਦੀ ਨੁਮਾਇਸ਼ ਕਰਨ ਨੂੰ ਆਪਣਾ ਸ਼ੋਕ ਤੇ ਸ਼ਾਨ ਸਮਝਦੇ ਹੋਏ ਲਗਾਤਾਰ ਵੀਡੀਓ ਸ਼ੋਸ਼ਲ ਮੀਡਿਆ ਤੇ ਪਾ ਰਹੇ ਨੇ।  ਇਹੋ ਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਭੀਲੋਵਾਲ ਤੋਂ ਸਾਹਮਣੇ ਆਇਆ ਜਿਸ ਵਿੱਚ ਇੱਕ ਸਖਸ਼ ਦੀ ਹਵਾਈ ਫਾਇਰਿੰਗ ਦੀ ਵੀਡੀਓ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਵਾਇਰਲ ਹੋਈ ਵੀਡੀਓ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਨੇ 315 ਬੋਰ ਦੀ ਰਾਈਫਲ ਨਾਲ ਹਵਾ ਵਿੱਚ ਫਾਇਰਿੰਗ ਕੀਤੀ ਹੈ। ਪੁਲਿਸ ਨੇ ਵਾਇਰਲ ਵੀਡੀਓ ਨੂੰ ਸਾਈਬਰ ਸੈੱਲ ਨੂੰ ਭੇਜ ਦਿੱਤਾ ਹੈ। ਜਾਂਚ ਤੋਂ ਬਾਅਦ ਇਹ ਹਥਿਆਰ ਲਾਇਸੈਂਸੀ ਹੈ ਜਾਂ ਗੈਰ-ਕਾਨੂੰਨੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।