ਰੇਤਾ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਹੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਰੇਤਾ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਹੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਰੇਤਾ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਰਹੇ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ
mart daar

ਅੱਡਾ ਸਰਾਂ, 21 ਜੁਲਾਈ( ਜਸਵੀਰ ਕਾਜਲ)  
ਟਾਂਡਾ- ਹੁਸ਼ਿਆਰਪੁਰ ਸੜਕ ਤੇ ਅੱਡਾ ਸਰ੍ਹਾਂ ਨਜ਼ਦੀਕ   ਟਾਂਡਾ ਪੁਲਸ ਨੇ  ਰੇਤਾ ਦੀ ਨਾਜਾਇਜ਼ ਨਿਕਾਸੀ ਕਰਕੇ ਲਿਜਾ ਜਾ ਰਹੇ ਇਕ  ਟਿੱਪਰ ਚਾਲਕ ਖ਼ਿਲਾਫ਼  ਮਾਈਨਿੰਗ ਐਂਡ ਮਿਨਰਲ ਐਕਟ ਅਧੀਨ ਮਾਮਲਾ ਦਰਜ ਕਰਕੇ  ਰੇਤਾ ਨਾਲ ਭਰੇ ਟਿੱਪਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ  ਜ਼ਿਲ੍ਹਾ ਪੁਲੀਸ ਮੁਖੀ ਸਰਤਾਜ   ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐੱਸ ਪੀ ਟਾਂਡਾ ਕੁਲਵੰਤ ਸਿੰਘ ਦੀ ਅਗਵਾਈ ਵਿੱਚ  ਟਾਂਡਾ-ਹੁਸ਼ਿਆਰਪੁਰ ਸੜਕ ਤੇ  ਅੱਡਾ ਸਰਾਂ ਨਜ਼ਦੀਕ ਏ.ਐੱਸ.ਆਈ ਰਾਜੇਸ਼ ਕੁਮਾਰ ਦੀ ਟੀਮ ਵੱਲੋਂ  ਰੇਤਾ ਨਾਲ ਭਰੇ ਟਿੱਕਰ ਟਿੱਪਰ ਨੂੰ ਰੋਕਣ ਤੇ  ਟਿੱਪਰ ਚਾਲਕ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢੰਡੋਰ ਜ਼ਿਲ੍ਹਾ ਜਲੰਧਰ  ਨੂੰ ਰੋਕਿਆ ਗਿਆ ਤਾਂ ਉਹ ਰੇਤਾ ਸੰਬੰਧੀ ਕੋਈ ਵੀ  ਲੀਗਲ ਦਸਤਾਵੇਜ਼ ਨਹੀਂ ਦਿਖਾ ਸਕਿਆ ਜਿਸ ਤੇ ਟਾਂਡਾ ਪੁਲਸ ਨੇ  ਜੇ.ਈ ਕੰਮ ਮਾਈਨਿੰਗ ਇੰਸਪੈਕਟਰ ਦਸੂਹਾ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ  ਉਕਤ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ