ਅੱਡਾ ਸਰਾਂ ਇਕਾ ਦੁੱਕਾ ਦੁਕਾਨਾਂ ਛੱਡ ਮੁਕੰਮਲ ਸ਼ਾਂਤੀ ਪੂਰਵਕ ਬੰਦ
ਅੱਡਾ ਸਰਾਂ ਇਕਾ ਦੁੱਕਾ ਦੁਕਾਨਾਂ ਛੱਡ ਮੁਕੰਮਲ ਸ਼ਾਂਤੀ ਪੂਰਵਕ ਬੰਦ ਲੋਕਾਂ ਦਿੱਤਾ ਕਿਸਾਨ ਅੰਦੋਲਨ ਦਾ ਸਾਥ

ਅੱਡਾ ਸਰਾਂ (ਜਸਵੀਰ ਕਾਜਲ)
ਕਿਸਾਨਾਂ ਦੇ ਬੰਦ ਦੇ ਸੱਦੇ ਨੂੰ ਲੈ ਕੇ ਅੱਜ ਅੱਡਾ ਸਰਾਂ ਸ਼ਾਂਤੀ ਪੂਰਵਕ ਅਤੇ ਮੁਕੰਮਲ ਬੰਦ ਰਿਹਾ।
ਇੱਕਾ ਦੁੱਕਾ ਦੁਕਾਨਾਂ ਨੂੰ ਛੱਡਕੇ ਬਜਾਰ ਪੂਰਾ ਬੰਦ ਰਿਹਾ। ਅੱਡਾ ਸਰਾਂ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਅੱਡਾ ਸਰਾਂ ਦੇ ਚੌੰਕੀ ਇਨਚਾਰਜ ਏ ਐਸ ਆਈ ਰਾਜੇਸ਼ ਕੁਮਾਰ ਅਤੇ ਏ ਐਸ ਆਈ, ਗੁਰਮੀਤ ਸਿੰਘ ਵਲੋਂ ਪੁਲਸ ਪਾਰਟੀ ਨਾਲ ਅੱਡਾ ਸਰਾਂ ਵਿਖੇ ਬੜੀ ਮੁਸ਼ਤੈਦੀ ਨਾਲ ਨਿਗਰਾਨੀ ਰੱਖੀ । ਓਥੇ ਹੀ ਆਮ ਲੋਕਾਂ ਦਾ ਕਹਿਣਾ ਸੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਕੇ ਦੇਸ਼ ਅੰਦਰ ਸ਼ਾਂਤੀ ਬਨਾਈ ਰੱਖਣੀ ਚਾਹੀਦੀ ਹੈ। ਬੰਦ ਦੇ ਸੱਦੇ ਨੂੰ ਲੈ ਕੇ ਜਨ ਜੀਵਨ ਵੀ ਪ੍ਰਭਾਵਿਤ ਰਿਹਾ।