ਕਿਸਾਨ ਅੰਦੋਲਨ Kisan Andolan ਚ ਜਖਮੀ ਕਿਸਾਨ ਤੋਂ ਸੁਣੋ ਕਿਸਾਨ ਪ੍ਰਦਰਸ਼ਨ kisan protest ਤੇ ਹਮਲੇ ਦੀ ਅਸਲ ਕਹਾਣੀ

ਕਿਸਾਨ ਅੰਦੋਲਨ ਚ ਜਖਮੀ ਕਿਸਾਨ ਤੋਂ ਸੁਣੋ ਕਿਸਾਨ ਪ੍ਰਦਰਸ਼ਨ ਤੇ ਹਮਲੇ ਦੀ ਅਸਲ ਕਹਾਣੀ ਦੇਖੋ ਮੋਦੀ ਸਰਕਾਰ ਦਾ ਕਿਸਾਨਾਂ ਤੇ ਜ਼ੁਲਮ

Mart Daar

ਕਿਸਾਨ ਅੰਦੋਲਨ ਚ ਜਖਮੀ ਕਿਸਾਨ ਤੋਂ ਸੁਣੋ 
ਕਿਸਾਨ ਪ੍ਰਦਰਸ਼ਨ ਤੇ ਹਮਲੇ ਦੀ ਅਸਲ ਕਹਾਣੀ
ਦੇਖੋ ਮੋਦੀ ਸਰਕਾਰ ਦਾ ਕਿਸਾਨਾਂ ਤੇ ਜ਼ੁਲਮ   
 ਗੁਰਦਾਸਪੁਰ ਦੇ ਪਿੰਡ ਜੋੜਾ ਸਿੰਘਾ ਦਾ ਰਹਿਣ ਵਾਲਾ ਕਿਸਾਨ ਜਰਨੈਲ ਸਿੰਘ ਨੂੰ ਜਖਮੀ ਹਾਲਤ ਚ ਬਟਾਲਾ ਸਿਵਲ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਉਥੇ ਹੀ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਲਈ ਬੀਤੇ ਕਲ ਦਿਲੀ ਸ਼ੰਬੂ ਬਾਰਡਰ ਤੇ ਕਰੀਬ 10 ਵਜੇ ਸਵੇਰੇ ਪਹੁਚਿਆ ਸੀ ਅਤੇ ਜਦਕਿ ਕਿਸਾਨਾਂ ਵਲੋਂ ਉਥੇ ਸ਼ਾਂਤਮਾਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਲੇਕਿਨ ਉਸ ਪ੍ਰਦਰਸ਼ਨ ਤੇ ਹਰਿਆਣਾ ਪੁਲਿਸ ਵਲੋਂ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀ ਗੋਲੀਆਂ ਅਤੇ ਹੋਰ ਐਸੇ ਗੋਲੇ ਸੁਟੇ ਸਨ ਜਿਹਨਾਂ ਨਾਲ ਵੱਡੀ ਗਿਣਤੀ ਚ ਕਿਸਾਨ ਜਖਮੀ ਹੋਏ ਹਨ ਉਥੇ ਹੀ ਜਰਨੈਲ ਆਪਬੀਤੀ ਦੱਸਦਾ ਹੈ ਕਿ ਉਹ ਜਦ ਉਥੇ ਅਗੇ ਵੱਧ ਸੜਕ ਤੇ ਲਗੇ ਵੱਡੇ ਕੀਲ ਪੁੱਟ ਰਿਹਾ ਸੀ ਤਾ ਉਸਦੇ ਕੋਲ ਇਕ ਗ੍ਰੇਨਡ ਵਾਂਗ ਗੋਲਾ ਸੁਟਿਆ ਗਿਆ ਜਿਸ ਦੇ ਨਾਲ ਉਹ ਜਖਮੀ ਹੋਇਆ ਸੀ ਅਤੇ ਜਦਕਿ ਉਥੇ ਜਥੇਬੰਦੀ ਵਲੋਂ ਉਸ ਨੂੰ ਅਤੇ ਹੋਰ ਜਖਮੀ ਹੋਏ ਕਿਸਾਨਾਂ ਨੂੰ ਰਾਜਪੁਰਾ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਸੀ ਅਤੇ ਉਥੇ ਮਰੀਜ਼ ਵੱਧ ਅਤੇ ਡਾਕਟਰ ਘੱਟ ਹੋਣ ਦੇ ਚਲਦੇ ਹੁਣ ਉਹ ਇਲਾਜ ਲਈ ਬਟਾਲਾ ਆਇਆ ਹੈ ਉਥੇ ਹੀ ਕਿਸਾਨ ਜਰਨੈਲ ਸਿੰਘ ਦਾ ਇਲਾਜ ਬਟਾਲਾ ਹਸਪਤਾਲ ਚ ਹੋ ਰਿਹਾ ਹੈ ਅਤੇ ਹਾਲ ਜਾਨਣ ਪਹੁਚੇ ਕਾਂਗਰਸ ਪਾਰਟੀ ਦੇ ਯੂਥ ਨੇਤਾ ਗੌਤਮ ਸੇਠ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਸਮਰਥਨ ਚ ਹੈ ਅਤੇ ਉਹ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਨੂੰ ਕਰੇਗੀ ਅਤੇ ਉਹਨਾਂ ਕਿਹਾ ਕਿ ਭਾਜਪਾ ਕਿਸਾਨਾਂ ਦਾ ਬੇਗਾਨੇ ਵਾਂਗ ਵਿਤਾਰੇ ਕਰ ਰਹੀ ਹੈ ਅਤੇ ਇਕ ਅਨਮੁਨਖੀ ਤਸ਼ੱਦਦ ਕਰ ਰਹੀ ਹੈ |