ਪਿੰਡ ਪਥਰਾਲੀਆਂ ਵਿਖੇ ਛੋਟੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ
ਪਿੰਡ ਪਥਰਾਲੀਆਂ ਵਿਖੇ ਛੋਟੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ
ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਪਥਰਾਲੀਆਂ ਵਿਖੇ ਕਮਲਪਾਲ ਸਿੰਘ ਕਨੇਡਾ ਵੱਲੋਂ ਪਿੰਡ ਦੇ ਬੱਚਿਆਂ ਨੂੰ ਖੇਡ ਦੀਆਂ ਜਰਸੀਆਂ ਅਤੇ ਬੂਟ ਵੰਡੇ ਗਏ| ਪਿੰਡ ਵਾਸੀਆਂ ਵੱਲੋਂ ਪਿੰਡ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕੀਤਾ ਗਿਆ| ਛੋਟੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ| ਇਸ ਸਮੇਂ ਲੰਬੜਦਾਰ ਗਗਨਜੀਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਕਮਲਪਾਲ ਸਿੰਘ ਕਨੇਡਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੀ ਹੌਸਲਾ ਅਫਸਾਈ ਕੀਤੀ| ਇਸ ਸਮੇਂ ਕਮਲਪਾਲ ਸਿੰਘ ਦੇ ਮਾਤਾ ਜੀ ਰਣਜੀਤ ਕੌਰ ਵੀ ਹਾਜ਼ਰ ਰਹੇ| ਇਸ ਸਮੇਂ ਖਾਲਸਾ ਸਪੋਰਟਸ ਵੈਲਫੇਅਰ ਸੋਸਾਇਟੀ ਪਥਰਾਲੀਆਂ ਦਾ ਗਠਨ ਕੀਤਾ ਗਿਆ| ਇਸ ਸਮੇਂ ਲੰਬਰਦਾਰ ਓਂਕਾਰ ਸਿੰਘ, ਰਸ਼ਪਾਲ ਸਿੰਘ, ਰੁਪਿੰਦਰ ਕੌਰ, ਸੁਖਦੇਵ ਸਿੰਘ ਫਤਿਹਪੁਰ, ਨਵਦੀਪ ਸਿੰਘ, ਹਰਪਾਲ ਸਿੰਘ ਪਾਲਾ, ਮਨਦੀਪ ਕੌਰ, ਅਮਨਦੀਪ ਕੌਰ, ਅਵਨੀਤ ਸਿੰਘ, ਜਸਵਿੰਦਰ ਕੌਰ, ਜਗਤਾਰ ਸਿੰਘ ,ਪਰਮੀਤ ਸਿੰਘ ਅਤੇ ਅਤੇ ਭਾਈ ਜਗਤਾਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਹੋਏ