ਛੋਟੇ ਭਰਾ ਦੀ ਮੌਤ ਦੂਸਰੇ ਵੱਡੇ ਭਰਾ 'ਨੇ ਆਪਣੀ ਭੈਣ ਤੇ ਲਗਾਏ ਭਰਾ ਨੂੰ ਕਤਲ ਕਰਨ ਦੇ ਦੋਸ਼ - ਭੈਣ ਨੇ ਦੋਸ਼ ਨਕਾਰੇ

ਛੋਟੇ ਭਰਾ ਦੀ ਮੌਤ ਦੂਸਰੇ ਵੱਡੇ ਭਰਾ 'ਨੇ ਆਪਣੀ ਭੈਣ ਤੇ ਲਗਾਏ ਭਰਾ ਨੂੰ ਕਤਲ ਕਰਨ ਦੇ ਦੋਸ਼ - ਭੈਣ ਨੇ ਦੋਸ਼ ਨਕਾਰੇ

ਛੋਟੇ ਭਰਾ ਦੀ ਅਜੀਬੋ-ਗਰੀਬ ਹਾਲਾਤਾਂ 'ਚ ਮੌਤ ਤੋਂ ਬਾਅਦ ਵੱਡੇ ਭਰਾ ਨੇ ਆਪਣੀ ਛੋਟੀ ਭੈਣ 'ਤੇ ਭਰਾ ਦਾ ਕਤਲ ਕਰਨ ਅਤੇ ਜ਼ਬਰਦਸਤੀ ਸਸਕਾਰ ਕਰਨ ਦਾ ਦੋਸ਼ ਲਗਾਇਆ ਹੈ। ਪਰ ਭੈਣ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪਿੰਡ ਅਟਲਗੜ੍ਹ ਬੁਰਜ ਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਬੀਰ ਸਿੰਘ (45) ਪੁੱਤਰ ਗੁਰਦਿਆਲ ਸਿੰਘ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ, ਨੂੰ ਸਾਡੀ ਛੋਟੀ ਭੈਣ ਲਾਲਚਵਾਸ ਉਸ ਦੇ ਸਹੁਰੇ ਪਿੰਡ ਕੋਟਲਾ ਡੂਮ ਲੈ ਗਈ, ਜਿੱਥੇ ਉਸ ਦੀ ਮੌਤ ਹੋ ਗਈ | ਉਸ ਨੇ ਦੱਸਿਆ ਕਿ ਸਾਨੂੰ ਪੂਰਾ ਸ਼ੱਕ ਹੈ ਕਿ ਸਾਡੇ ਭਰਾ ਗੁਰਬੀਰ ਸਿੰਘ ਨੂੰ ਸਾਡੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ ਅਤੇ ਜਦੋਂ ਅਸੀਂ ਆਪਣੇ ਭਰਾ ਦੀ ਲਾਸ਼ ਨੂੰ ਆਪਣੇ ਪਿੰਡ ਅਟੱਲਗੜ੍ਹ ਲਿਜਾਣ ਲਈ ਉਸ ਦੇ ਘਰ ਪਹੁੰਚੇ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ । ਇਸ ਤੋਂ ਬਾਅਦ ਉਸ ਨੇ ਜ਼ਬਰਦਸਤੀ ਆਪਣੇ ਭਰਾ ਦਾ ਅੰਤਿਮ ਸੰਸਕਾਰ ਕੀਤਾ। ਮ੍ਰਿਤਕ ਜੁਗਰਾਜ ਸਿੰਘ ਦੇ ਭਤੀਜੇ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਚਾਚੇ ਕੋਲ ਵੀ ਸਾਢੇ ਚਾਰ ਕਿੱਲੇ ਜ਼ਮੀਨ ਹੈ ਅਤੇ ਉਸ ਦੀ 7-8 ਸਾਲ ਦੀ ਬੇਟੀ ਵੀ ਹੈ। ਉਸ ਨੇ ਇਹ ਵੀ ਦੱਸਿਆ ਕਿ ਅਸੀਂ ਪਹਿਲਾਂ ਘਰਿੰਡਾ ਥਾਣੇ ਗਏ, ਉਨ੍ਹਾਂ ਨੇ ਸਾਨੂੰ ਰਾਜਾਸਾਂਸੀ ਥਾਣੇ ਭੇਜ ਦਿੱਤਾ, ਅਸੀਂ ਉੱਥੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
     ਮ੍ਰਿਤਕ ਦੀ ਭੈਣ ਸ਼ਿੰਦਰਜੀਤ ਕੌਰ ਪਤਨੀ ਬਖਸ਼ੀਸ ਸਿੰਘ ਵਾਸੀ ਕੋਟਲਾ ਡੂਮ ਨੇ ਦੱਸਿਆ ਕਿ ਉਸ ਦਾ ਭਰਾ ਬੀਮਾਰ ਸੀ, ਜਿਸ ਨੂੰ ਉਸ ਨੇ ਛੇਹਰਟਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਉਸ ਦਾ ਵੱਡਾ ਭਰਾ ਉਸ 'ਤੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ।
    ਮੌਕੇ 'ਤੇ ਪਹੁੰਚੇ ਏ.ਐਸ.ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਗੁਰਬੀਰ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ ਹੈ, ਜਿੱਥੋਂ ਰਿਪੋਰਟ ਵੀ ਆ ਗਈ ਹੈ ਪਰ ਇਸ ਦੇ ਬਾਵਜੂਦ ਉਹ ਜਾਂਚ ਕਰ ਰਹੇ ਹਨ |