ਪਵਿੱਤਰ ਸਿੰਘ ਫੈਂਸੀ ਅਤੇ ਭਾਈ ਵੀਰ ਸਿੰਘ ਖਾਲਸਾ ਨੇ ਵਿਧਾਇਕ ਧਾਲੀਵਾਲ ਨੂੰ ਸੁਣਾਈਆ ਖਰੀਆਂ -ਖਰੀਆਂ ਅਗਲੀਆ ਚੋਣਾਂ 'ਚ ਹਰਾ ਕੇ ਕਰਾਰਾ ਸਬਕ ਸਿਖਾਵਾਂਗੇ
ਪਵਿੱਤਰ ਸਿੰਘ ਫੈਂਸੀ ਅਤੇ ਭਾਈ ਵੀਰ ਸਿੰਘ ਖਾਲਸਾ ਨੇ ਵਿਧਾਇਕ ਧਾਲੀਵਾਲ ਨੂੰ ਸੁਣਾਈਆ ਖਰੀਆਂ -ਖਰੀਆਂ ਅਗਲੀਆ ਚੋਣਾਂ 'ਚ ਹਰਾ ਕੇ ਕਰਾਰਾ ਸਬਕ ਸਿਖਾਵਾਂਗੇ
ਅਜਨਾਲਾ - ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਪੂਰੇ ਪੰਜਾਬ 'ਚ ਉਭਰਦੀ ਆ ਰਹੀ ਧੜੇਬੰਦੀ ਰੁਕਣ ਦਾ ਨਾਂ ਨਹੀਂ ਲੈ ਰਹੀ ਜਿਸ ਦੇ ਚੱਲਦਿਆ ਅੱਜ ਅਜਨਾਲਾ ਨਾਲ ਸੰਬੰਧਤ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਭਾਈ ਵੀਰ ਸਿੰਘ ਖਾਲਸਾ ਨੇ ਅਮਨਦੀਪ ਸਿੰਘ ਵਾਹਲਾ ਦੇ ਗ੍ਰਹਿ ਪਿੰਡ ਘੋਹਨੇਵਾਲਾ ਵਿਚ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਖਰੀਆ-ਖਰੀਆ ਸੁਣਾਈਆ ਹਨ । ਇਸ ਤਹਿਤ ਭਾਈ ਵੀਰ ਸਿੰਘ ਖਾਲਸਾ ਅਤੇ ਅਮਨਦੀਪ ਸਿੰਘ ਵਾਹਲਾ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਦੋ ਟੁੱਕ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਪਿਛਲੀਆ ਚੋਣਾਂ ਦੌਰਾਨ ਮਿਹਨਤ ਕਰਕੇ ਜਿਤਾ ਸਕਦੇ ਨੇ ਤਾਂ ਵਿਧਾਇਕ ਸਾਬ ਤੋਂ ਚੱਲ ਰਹੇ ਨਾਰਾਜ਼ ਵਰਕਰਾਂ ਨੂੰ ਨਾਲ ਲੈ ਕੇ ਆਉਣ ਵਾਲੀਆ 2024 ਅਤੇ 2027 ਦੀ ਇਲੈਕਸ਼ਨ 'ਚ ਹਰਾਉਣ ਲਈ ਵੀ ਪੂਰੇ ਹਲਕੇ (ਅਜਨਾਲਾ) ਚ ਮੀਟਿੰਗਾਂ ਕਰ ਸਕਦੇ ਹਾਂ ।
ਭਾਈ ਵੀਰ ਸਿੰਘ ਖਾਲਸਾ ਨੇ ਪ੍ਰੈੱਸ ਵਾਲਿਆ ਨੂੰ ਕਿਹਾ ਕਿ 2013 ਤੋਂ ਆਮ ਆਦਮੀ ਪਾਰਟੀ 'ਚ ਸਾਮਿਲ ਹੋਏ ਸੀ, ਅਤੇ 2013 ਤੋਂ ਆਮ ਆਦਮੀ ਪਾਰਟੀ ਲਈ ਲਗਾਤਾਰ ਡਟ ਕੇ ਮਿਹਨਤ ਕਰ ਰਹੇ ਹਾਂ, ਪਰ ਪਾਰਟੀ ਬਣਾਉਣ ਤੋਂ ਪਹਿਲਾ ਜੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਅਦੀ ਦਾ ਇਨਸਾਫ਼ ਦਿਵਾਵਾਂਗੇ, 2 ਮਹੀਨੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਪਰ ਨਸ਼ਾ ਤਾਂ ਪਹਿਲਾ ਨਾਲੋਂ ਵੀ ਜਿਆਦਾ ਵਿਕ ਰਿਹਾ ਪੰਜਾਬ ਵਿੱਚ, ਰਿਸ਼ਵਤਖੋਰੀ ਵੀ ਖਤਮ ਕੀਤੀ ਜਾਵੇਗੀ ਅਤੇ ਅਫਸਰ ਪਿੰਡ ਪਿੰਡ ਆ ਕੇ ਸੇਵਾ ਕਰਿਆ ਕਰਨਗੇ ਪਰ ਅਫਸਰ ਤਾਂ ਦਫ਼ਤਰਾ ਚ ਵੀ ਨਹੀਂ ਮਿਲਦੇ, ਵੀ ਆਈ ਪੀ ਕਲਚਰ ਖਤਮ ਕਰਨ ਵੱਲੋਂ ਕਿਹਾ ਸੀ, ਪਰ ਵੀ ਆਈ ਪੀ ਕਲਚਰ ਅੱਗੇ ਨਾਲੋਂ ਵੱਧ ਹੋ ਗਿਆ, ਅੱਜ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਇਹ ਹਾਲਾਤ ਬਣ ਗਏ ਦੇ ਨੇ ਕਿ ਉਹ ਹਰ ਪੱਧਰ ਤੇ ਅਣਦੇਖੀ ਦਾ ਸਿਕਾਰ ਬਣ ਰਹੇ ਹਨ । ਭਾਈ ਵੀਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਲਗਾਤਾਰ ਇਸ ਉਡੀਕ 'ਚ ਸਨ ਕਿ ਪਾਰਟੀ ਹਾਈਕਮਾਨ ਪੰਜਾਬ ਦੇ ਵਰਕਰਾਂ ਅਤੇ ਉਨਾਂ ਦਾ ਮਾਣ ਸਤਿਕਾਰ ਜਰੂਰ ਕਰੇਗੀ, ਪਰ ਹਾਲਾਤ ਬੱਦ ਤੋਂ ਬਦਤਰ ਹੋ ਚੁੱਕੇ ਹਨ, ਜਿਸ ਤੋਂ ਬਾਅਦ ਸਾਨੂੰ ਮਜਬੂਰਨ ਅੱਜ ਆਪਣੇ ਸਾਥੀਆ ਨਾਲ ਮੀਟਿੰਗਾ ਕਰਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੋਂ ਖਫਾ ਹੋ ਕੇ ਅਸਤੀਫਾ ਦੇਣਾ ਪੈ ਰਿਹਾ, ਹੁਣ ਆਪਣੀ ਸਰਕਾਰ ਤੋਂ ਕੁਝ ਨਹੀਂ ਚਾਹੀਦਾ, ਪਰ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਦੇ ਨਾਰਾਜ਼ ਵਰਕਰਾਂ ਨਾਲ ਮੀਟਿੰਗਾ ਕਰਕੇ ਅਗਲੇਰੀ ਰਣਨੀਤੀ ਤਿਆਰ ਕਰਕੇ ਫੈਸਲਾ ਕਰਾਂਗੇ । ਅਤੇ ਖਾਸਕਰ ਵਰਕਰਾਂ ਦੀ ਅਣਦੇਖੀ ਕਰਨ ਵਾਲਿਆ ਨੂੰ ਅਗਲੀਆ ਚੋਣਾਂ 'ਚ ਹਰਾ ਕੇ ਕਰਾਰਾ ਸਬਕ ਸਿਖਾਵਾਂਗੇ....