ਰਾਵੀ ਦੇ ਪਾਣੀ ਦਾ ਪੱਧਰ ਹੋਇਆ ਨੀਵਾਂ ਦਰਿਆਓਂ ਪਾਰ ਲੋਕਾਂ ਨੂੰ ਸੈਨਾ ਵੱਲੋਂ ਕੱਢਣਾ ਸ਼ੁਰੂ

ਰਾਵੀ ਦੇ ਪਾਣੀ ਦਾ ਪੱਧਰ ਹੋਇਆ ਨੀਵਾਂ ਦਰਿਆਓਂ ਪਾਰ ਲੋਕਾਂ ਨੂੰ ਸੈਨਾ ਵੱਲੋਂ ਕੱਢਣਾ ਸ਼ੁਰੂ

ਰਾਵੀ ਦੇ ਪਾਣੀ ਦਾ ਪੱਧਰ ਹੋਇਆ ਨੀਵਾਂ  ਦਰਿਆਓਂ ਪਾਰ ਲੋਕਾਂ ਨੂੰ ਸੈਨਾ ਵੱਲੋਂ ਕੱਢਣਾ ਸ਼ੁਰੂ
mart daar

ਡੇਰਾ ਬਾਬਾ ਨਾਨਕ 17ਅਗਸਤ ( ਜਤਿੰਦਰ ਕੁਮਾਰ  )ਬੀਤੀ ਰਾਤ ਰਾਵੀ ਦਰਿਆ ਦਾ ਪੱਧਰ ਵਧਣ ਕਰਕੇ ਘਣੀਏ ਕੇ ਬੇਟ ਨੂੰ ਜਾਂਦਿਆਂ  ਨਵਾਂ ਪੁਲ ਬਣਿਆ ਹੋਇਆ ਹੈ  ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਘੋਨੇਵਾਲ   ਤੋਂ ਜਾਂਦੀ ਸਡ਼ਕ ਟੁੱਟਣ ਕਰਕੇ  ਸਡ਼ਕ ਵਿਚ ਪਾੜ ਪੈ ਗਿਆ ਸੀ  ਇਸ ਕਰਕੇ ਰਾਵੀ ਦਰਿਆ ਤੋਂ ਪਾਰ ਜਿਹੜੇ ਲੋਕ ਜਾਂ ਕਿਸਾਨ ਸਵੇਰ ਤੋਂ ਆਪਣੀਆਂ ਜ਼ਮੀਨਾਂ ਵੱਲ  ਜਾਂਦੇ ਹਨ ਉਹ ਦਰਿਆਓ  ਪਾਰ ਫਸ ਗਏ ਉਨ੍ਹਾਂ ਦੇ ਨਾਲ ਪਸ਼ੂ ਕਿਸਾਨ ਔਰਤਾਂ ਅਤੇ ਬੱਚੇ    ਵੀ ਨਾਲ ਸਨ ਅੱਜ ਸਵੇਰ ਤੋਂ ਪ੍ਰਸ਼ਾਸਨ ਵੱਲੋਂ ਲੋਕਾ ਲਈ ਦਵਾਈਆਂ ਖਾਣੇ  ਆਦਿ ਦਾ ਪ੍ਰਬੰਧ  ਕੀਤਾ ਗਿਆ  ਭਾਰਤੀ ਸੈਨਾ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਲੋਕ ਪਾਰ ਫਸੇ ਹੋਏ ਹਨ ਉਨ੍ਹਾਂ ਨੂੰ ਆਪਣੇ ਆਪਣੇ  ਮਛੂਏ ਰਾਹੀਂ    ਸੁਰੱਖਿਅਤ   ਇਧਰ ਲਿਆ ਰਹੇ ਹਨ  ਇਸ ਮੌਕੇ ਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਰਾਵੀ ਤੋਂ ਪਾਰ ਹੈ  ਉਨ੍ਹਾਂ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਇਕ ਗੁਰਚੱਕ ਡਾਲਾ ਘਣੀਏ ਕੇ ਬੇਟ ਚੰਗੀ ਘੋਨੇਵਾਲ ਦੀਅਾਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਪਾਣੀ ਦਾ ਪੱਧਰ ਵਧਣ   ਕਰਕੇ  ਪਸ਼ੂਆਂ ਲਈ ਚਾਰੇ ਦਾ ਵੀ ਨੁਕਸਾਨ ਹੋਇਆ ਹੈ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਘੋਨੇਵਾਲ ਤੋਂ ਲੈ ਕੇ  ਬਣੇ ਪੁਲ ਤੱਕ ਸਡ਼ਕ ਉੱਚੀ ਹੋਣੀ ਚਾਹੀਦੀ ਹੈ  ਇਨ੍ਹੀਂ ਦਿਨੀਂ ਹਰ ਸਾਲ ਪਾਣੀ ਦਾ ਪੱਧਰ ਵਧ ਜਾਂਦਾ ਹੈ ਅਤੇ ਬਚਾਓ ਵਾਸਤੇ ਵੱਡੀ ਬੇੜੀ ਪੱਕੀ ਹੋਣੀ ਚਾਹੀਦੀ ਹੈ ਇਸ ਮੌਕੇ ਤੇ ਐੱਸ ਡੀ ਐੱਮ ਬਟਾਲਾ ਸ਼ੈਰੀ ਭੰਡਾਰੀ ਜਿਨ੍ਹਾਂ ਕੋਲ  ਅਡੀਸ਼ਨਲ ਚਾਰਜ ਡੇਰਾ ਬਾਬਾ ਨਾਨਕ ਦਾ ਹੈ ਉਨ੍ਹਾਂ ਨੇ ਦੱਸਿਆ ਪ੍ਰਸ਼ਾਸਨ ਵੱਲੋਂ ਰਾਤ ਨੂੰ ਵੀ ਪਾਣੀ  ਤੇ ਨਜ਼ਰ ਰੱਖੀ ਹੋਈ ਹੈ ਜਿਹੜੇ ਕਿਸਾਨ ਜਾਂ ਮਜ਼ਦੂਰ ਪਾਰ ਫਸੇ ਹੋਏ ਹਨ ਉਨ੍ਹਾਂ ਨੂੰ  ਸੁਰੱਖਿਅਤ  ਲਿਆਂਦਾ ਗਿਆ ਹੈ ਸਾਡੇ ਵੱਲੋਂ ਮੈਡੀਕਲ ਟੀਮਾਂ ਡਰੇਨ ਵਿਭਾਗ  ਇੱਥੇ ਮੌਜੂਦ ਹਨ  ਇਸ ਮੌਕੇ ਐਕਸੀਅਨ ਦੀ ਡਿਊਟੀ ਲਗਾਈ ਗਈ ਹੈ ਉਸ ਪਾੜ ਨੂੰ ਭਰਨ ਲਈ ਪੂਰਾ  ਪਰਬੰਦ ਕੀਤਾ ਜਾ ਰਿਹਾ ਹੈ  ਪ੍ਰਸ਼ਾਸਨ ਇਸ ਮੌਕੇ ਤੇ ਹਰ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ ਇਸ ਮੌਕੇ ਤੇ  ਤਹਿਸੀਲਦਾਰ ਜਗਤਾਰ ਸਿੰਘ ਨੈਬ ਤਹਿਸੀਲਦਾਰ ਕਮਲਜੀਤ ਸਿੰਘ ਨੈਬ ਤਹਿਸੀਲਦਾਰ  ਰਮਦਾਸ ਰਾਜ ਪ੍ਰੀਤ ਪਾਲ ਸਿੰਘ ਸੈਨਾ ਵੱਲੋਂ ਲੈਫਟੀਨੈਂਟ ਕਰਨਲ ਸਤਿੰਦਰ ਸਿੰਘ  ਡਾ ਐੱਚ ਐੱਸ ਨੱਟ  ਰੌਸ਼ਨ ਸਿੰਘ ਕਾਨੂੰ ਗੋ  ਹਰਪ੍ਰੀਤ ਸਿੰਘ ਲਾਲੀ ਸਵਿੰਦਰਪਾਲ ਪਟਵਾਰੀ ਕਿਸਾਨਾਂ ਵੱਲੋਂ ਭੋਲਾ ਜਗੀਰ ਸਿੰਘ ਅਤੇ ਹੋਰ  ਕਿਸਾਨ ਹਾਜ਼ਰ ਸਨ