ਡਾਕਟਰ ਅੰਬੇਡਕਰ ਦੇ ਸਿਧਾਂਤਾਂ ਤੇ ਚੱਲਣਾ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਫੈਲਾਉਣਾ ਸਮੇਂ ਦੀ ਲੋੜ ਹੈ

ਡਾ਼ ਜਸਪਾਲ ਸਿੰਘ

ਡਾਕਟਰ ਅੰਬੇਡਕਰ ਦੇ ਸਿਧਾਂਤਾਂ ਤੇ ਚੱਲਣਾ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਫੈਲਾਉਣਾ  ਸਮੇਂ ਦੀ ਲੋੜ ਹੈ
mart daar

ਅੱਡਾ  ਸਰਾਂ ( ਜਸਵੀਰ ਕਾਜਲ)

ਟਾਂਡਾ ੳੜਮੁੜ,ਵਿਖੇ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਰੀਬਾਂ ਦੇ ਮਸੀਹਾ ਅਤੇ ਭਾਰਤੀ ਕਾਨੂੰਨ ਦੇ ਪਹਿਲੇ ਮੰਤਰੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ 17 ਅਪ੍ਰੈਲ 2023  ਨੂੰ ਡਾ.ਜਸਪਾਲ ਸਿੰਘ ਹਲਕਾ ਪ੍ਰਧਾਨ ਬੀ.ਐਸ.ਪੀ ਟਾਂਡਾ  ਦੀ ਅਗਵਾਈ ਵਿੱਚ ਮਨਾਇਆ ਗਿਆ। ਜਿਸ ਵਿੱਚ ਅੰਬੇਡਕਰੀ ਮਿਸ਼ਨਰੀ ਬੁਲਾਰਿਆਂ ਨੇ,ਅਤੇ ਉਚ ਪਧਵੀਆਂ ਤੇ ਪਹੁੰਚੇ ਅੰਬੇਡਕਰੀ ਸਾਥੀਆਂ ਨੇ ਸ਼ਿਰਕਤ ਕੀਤੀ।
                ਇਸ ਮੌਕੇ ਜਸਵਿੰਦਰ ਦੁੱਗਲ ਨੇ ਕਿਹਾ ਕਿ  ਬੱਚਿਆਂ  ਨੂੰ ਵੱਧ ਤੋ ਵੱਧ ਸਿੱਖਿਅਤ ਕਰਵਾਉਣਾ ਮਾਪਿਆਂ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ! ਸਿੱਖਿਆ ਅਤੇ ਗਿਆਨ ਨਾਲ ਵੀ ਅਸੀਂ ਵਿਰੋਧੀਆਂ ਨੂੰ ਡਟ ਕੇ ਟੱਕਰ ਦੇ ਸਕਦੇ ਹਾਂ! ਇਸ ਸਮੇਂ ਪਹੁੰਚੇ ਸੁਰਜੀਤ ਲਾਲ ਪਾਲ ਜੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਜੀਵਨ ਸੰਘਰਸ਼ ਅਤੇ ਔਕੜਾਂ ਭਰਿਆ ਸੀ , ਜੋ ਸਾਡੇ ਸਮਾਜ ਲਈ ਹੀ ਸਾਰਾ ਸਮਰਪਣ ਕੀਤਾ ਹੈ ।ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ ਪਰ ਉਨ੍ਹਾਂ ਦੇ ਮਿਸ਼ਨ ਨੂੰ  ਆਪਣੇ ਸਮਾਜ ਵਿੱਚ ਫੈਲਾਉਣ ਲਈ ਜ਼ਰੂਰ ਯੋਗਦਾਨ ਪਾ ਸਕਦੇ ਹਾਂ।
ਇਸ ਮੌਕੇ ਇਸ ਪ੍ਰੋਗਰਾਮ ਵਿੱਚ ਕੁਲਦੀਪ ਸਿੰਘ ਬਿੱਟੂ ,  ਰਤਨ ਚੰਦ ਚਮਨ ਲਾਲ ਤੱਖੀ, ਨਗਿੰਦਰ ਸਿੰਘ ਮਾਂਗਾ, ਸੰਤੋਖ ਸਿੰਘ ਸਰਪੰਚ ਕਾਲਰਾ,ਡਾ਼  ਸੁਖਦੇਵ ਸਿੰਘ ,ਮਨਜੀਤ ਸਿੰਘ ਸਹੋਤਾ, ਪਰਮਜੀਤ ਸਿੰਘ ,ਦੁਸ਼ਤ ਸੈਣੀ,ਸਾਬੀ ਦਸ਼ਮੇਸ਼ ਨਗਰ ਅਤੇ ਹੋਰ ਮਿਸ਼ਨਰੀ ਸਾਥੀ ਹਾਜਰ ਸਨ ।
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਵਾਸਤੇ ਚਾਹ ਲੱਡੂਆ ਦੇ ਲੰਗਰ ਵੀ ਲਗਾਏ ਗਏ।