ਡੇਰਾ ਬਾਬਾ ਨਾਨਕ ਰਵੀ ਦਰਿਆ ਵਿਚ ਹੜ੍ਹ ਵਰਗੇ ਹਾਲਾਤ, ਦੇਖੋ ਅੱਜ ਦੀਆ ਤਸਵੀਰਾਂ
ਡੇਰਾ ਬਾਬਾ ਨਾਨਕ ਰਵੀ ਦਰਿਆ ਵਿਚ ਹੜ੍ਹ ਵਰਗੇ ਹਾਲਾਤ, ਦੇਖੋ ਅੱਜ ਦੀਆ ਤਸਵੀਰਾਂ

ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨੇੜੇ ਕੱਸੋਵਾਲ ਪੁੱਲ ਤੋਂ ਭਾਰਤ ਵਾਲੇ ਪਾਸੇ ਰਾਵੀ ਦਰਿਆ ਨੇੜੇ ਪਿੰਡ ਘੋਨੇਵਾਲ ਤੋਂ ਆਉਂਦੀ ਸੜਕ ਵਿੱਚ ਪਏ ਪਾੜ ਕਾਰਨ ਕੁਝ ਇਲਾਕੇ ਅਲੱਗ ਥਲੱਗ ਹੋ ਗਏ ਸੀ। ਹੁਣ ਫੋਜ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਰਾਹਤ ਦਾ ਕੰਮ ਜ਼ੋਰ ਸ਼ੋਰ ਤੇ ਜਾਰੀ ਹੈ। ਜਿਸ ਦੀਆਂ ਤਸਵੀਰਾਂ ਤੁਸੀਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ। ਉਥ੍ਹੇ ਹੀ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਲਗਾਤਾਰ ਪਹੁੰਚ ਰਹੇ ਹਨ ਅਤੇ ਲੋਕਾਂ ਦੀ ਮਦਦ ਵਿੱਚ ਜੁਟੇ ਹੋਏ ਹਨ। 7 ਤੋਂ ਅੱਠ ਪਿੰਡ ਜੋ ਰਵੀ ਦੇ ਪਾਣੀ ਦੀ ਚਪੇਟ ਚ ਹਨ, ਉਹਨਾਂ ਨੂੰ ਬਾਹਰ ਕੱਢਣ ਤੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਕਾਮ ਲਗਾਤਾਰ ਫੌਜ ਵਲੋਂ ਕੀਤਾ ਜਾ ਰਿਹਾ ਹੈ, ਅਤੇ ਲੋਕਾਂ ਤਕ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਜਾਰੀ ਹੈ। ਤੁਸੀਂ ਇਹ ਸਾਰੀਆਂ ਤਾਜ਼ਾ ਤਸਵੀਰਾਂ ਇਸ ਵਕ਼ਤ ਦੇਖ ਰਹੇ ਹੋ, ਜੋ ਸਾਡੇ ਪੱਤਰਕਾਰ ਜਤਿੰਦਰ ਕੁਮਾਰਤੇ ਕ੍ਰਿਸ਼ਨ ਗੋਪਾਲ ਗਰਾਉਂਡ ਜੀਰੋ ਤੋਂ ਤੁਹਾਡੇ ਕੋਲ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕੇ ਇਹਨਾਂ ਮਾੜੇ ਹਲਾਤਾਂ ਚ ਆਰਮੀ ਦੀ ਖੂਬ ਤਾਰੀਫ ਹੋ ਰਹੀ ਹੈ ਤੇ ਫੌਜ ਦੀ ਅਣਥੱਕ ਮਿਹਨਤ ਜੋ ਕਲ ਰਾਤ ਤੋਂ ਹੀ ਲਗਾਤਾਰ ਜਾਰੀ ਹੈ ਕਾਬਿਲੇ ਤਾਰੀਫ ਹੈ।