ਦਿੱਲੀ 'ਚ ਹੋ ਰਹੀ ਸੀਬੀਆਈ ਦੀ ਛਾਪੇਮਾਰੀ, ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਸੇ ਤੰਜ
ਆਬਕਾਰੀ ਨੀਤੀ ਨੂੰ ਦੱਸਿਆ ਫਰਾਡ ਦੱਸਿਆ
ਦਿੱਲੀ 'ਚ ਹੋ ਰਹੀ ਸੀਬੀਆਈ ਦੀ ਛਾਪੇਮਾਰੀ, ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਸੇ ਤੰਜ
ਆਬਕਾਰੀ ਨੀਤੀ ਨੂੰ ਦੱਸਿਆ ਫਰਾਡ ਦੱਸਿਆ
ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਵਲੋਂ ਦਿੱਲੀ ਐਨ.ਸੀ.ਆਰ. 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਠਿਕਾਣਿਆਂ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਸੀ.ਬੀ.ਆਈ. ਵਲੋਂ 7 ਸੂਬਿਆਂ 'ਚ ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੀਬੀਆਈ ਦੀ ਟੀਮ ਦਿੱਲੀ ਦੇ ਸਾਬਕਾ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਵੀ ਪਹੁੰਚ ਗਈ ਹੈ। ਜਾਂਚ ਏਜੰਸੀ ਨੇ ਕੁਝ ਵੱਡੇ ਸ਼ਰਾਬ ਕਾਰੋਬਾਰੀਆਂ ਦੀ ਥਾਂ 'ਤੇ ਵੀ ਰੇਡ ਕੀਤੀ ਹੈ। ਤਲਾਸ਼ੀ ਤੋਂ ਬਾਅਦ ਸੀਬੀਆਈ ਐਫਆਈਆਰ ਦਰਜ ਕਰੇਗੀ।
ਦਿੱਲੀ 'ਚ ਹੋ ਰਹੀ ਸੀਬੀਆਈ ਦੀ ਛਾਪੇਮਾਰੀ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਪ੍ਰਤੀਕ੍ਰਿਆ ਦਿੱਤੀ। ਉਹਨਾਂ ਆਮ ਆਦਮੀ ਪਾਰਟੀ ਤੇ ਕੱਸ ਕੱਸ ਕੇ ਨਿਸ਼ਾਨੇ ਸਾਧੇ ਅਤੇ ਦਿੱਲੀ ਦੀ ਆਬਕਾਰੀ ਨੀਤੀ ਨੂੰ ਫਰਾਡ ਦੱਸਿਆ ਉਹਨਾਂ ਕਿਹਾ ਕਿ ਇਸ ਛਾਪੇਮਾਰੀ ਤੋਂ ਬਹੁਤ ਖੁਲਾਸੇ ਹੋਣਗੇ। ਉਹਨਾਂ ਕਿਹਾ ਕਿ ਦਿੱਲੀ ਦੀ ਤਰਜ 'ਤੇ ਹੀ ਪੰਜਾਬ ਦੀ ਪਾਲਿਸੀ ਬਣਾਈ ਗਈ ਹੈ ਸਰਕਾਰੀ ਕੰਪਨੀਆਂ ਦੀ ਬਜਾਏ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ ।