ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ ''ਚੌਕੀ ਇੰਚਾਰਜ ਅੱਡਾ ਸਰਾਂ

ਅੱਜ ਅੱਡਾ ਸਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਸੜਕ ਕਿਨਾਰੇ ਲਗਾਈਆਂ ਰੇਹੜੀਆਂ ਅਤੇ ਬੋਰਡ ਹਟਾਉਣ ਲਈ ਕੀਤੀ ਅਪੀਲ

ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ  ''ਚੌਕੀ ਇੰਚਾਰਜ ਅੱਡਾ ਸਰਾਂ
mart daar

ਅੱਡਾ ਸਰਾਂ 19 ਅਗਸਤ( ਜਸਵੀਰ ਕਾਜਲ  )

ਇਲਾਕੇ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਹਰ ਕੀਮਤ ਤੇ ਬਹਾਲ ਰੱਖਿਆ ਜਾਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏ ਐੱਸ ਆਈ ਰਾਜੇਸ਼ ਕੁਮਾਰ ਚੌਕੀ ਇੰਚਾਰਜ ਅੱਡਾ ਸਰਾਂ ਨੇ ਸਥਾਨਕ ਪੱਤਰਕਾਰਾਂ ਨਾਲ ਕੀਤਾ  । ਉਨ੍ਹਾਂ ਕਿਹਾ ਇਲਾਕੇ ਵਿਚ ਅਤੇ ਅੱਡਾ ਸਰਾਂ ਤੇ ਪੁਲਸ ਗਸ਼ਤ ਵੀ ਤੇਜ਼ ਕਰ ਦਿੱਤੀ ਹੈ ਅਤੇ ਥਾਂ ਥਾਂ ਨਾਕੇ ਲਗਾਏ ਜਾ ਰਹੇ ਹਨ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ  ਤਾੜਨਾ ਕਰਦਿਆਂ ਕਿਹਾ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਭੂੰਡ ਆਸ਼ਕਾਂ ਨੂੰ ਵੀ ਨੱਥ ਪਾਈ ਜਾਵੇਗੀ  । ਉਨ੍ਹਾਂ ਕਿਹਾ ਜੋ ਸ਼ਰਾਰਤੀ ਆਪਣੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਂਦੇ ਫੜਿਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ  ।
      ਅੱਡਾ ਸਰਾਂ ਵਿੱਚ ਰੇਹੜੀਆਂ ਲਗਾਉਣ ਵਾਲਿਆਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਅਪੀਲ ਕੀਤੀ ਕਿ ਉਹ ਸੜਕ ਰੋਡ ਤੋਂ ਹਟਵੀਆਂ ਰੇਹੜੀਆਂ ਲਗਾਉਣ ਅਤੇ ਸਡ਼ਕ ਨੂੰ ਸਾਫ਼ ਰੱਖਿਆ ਜਾਵੇ  ।ਅਖੀਰ ਵਿਚ ਉਨ੍ਹਾਂ ਕਿਹਾ ਇਲਾਕੇ ਵਿਚ ਅਮਨ ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਇਲਾਕੇ ਦੇ ਲੋਕ , ਪੁਲਸ ਦਾ ਸਹਿਯੋਗ  ।