ਰਾਜਪੁਰ ਕੰਢੀ ਵਿਖੇ ਤਿੰਨ ਰੋਜ਼ਾ ਛਿੰਝ ਮੇਲਾ 14 ਜੂਨ ਤੋਂ ਸੰਤ ਬਾਬਾ ਭੋਲਾ ਗਿਰ ਜੀ ਪਿੰਡ ਰਾਜਪੁਰ ਕੰਢੀ ਵਿਖੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ
ਰਾਜਪੁਰ ਕੰਢੀ ਵਿਖੇ ਤਿੰਨ ਰੋਜ਼ਾ ਛਿੰਝ ਮੇਲਾ 14 ਜੂਨ ਤੋਂ ਸੰਤ ਬਾਬਾ ਭੋਲਾ ਗਿਰ ਜੀ ਪਿੰਡ ਰਾਜਪੁਰ ਕੰਢੀ ਵਿਖੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ
ਅੱਡਾ ਸਰਾ/ ਟਾਂਡਾ( ਜਸਵੀਰ ਕਾਜਲ )
ਡੇਰਾ ਸ੍ਰੀ 108, ਸੰਤ ਬਾਬਾ ਭੋਲਾ ਗਿਰ ਜੀ ਪਿੰਡ ਰਾਜਪੁਰ ਕੰਢੀ ਵਿਖੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਇਹ ਛਿੰਝ ਮੇਲਾ 14 ਜੂਨ ਤੋਂ ਧੂਮਧਾਮ ਅਤੇ ਵੜੇ ਉਤਸ਼ਾਹ ਨਾਲ ਸ਼ੁਰੂ ਹੋਵੇਗਾ ! ਇਸ ਮੌਕੇ ਡੇਰੇ ਦੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜੂਨ ਨੂੰ ਸਵੇਰੇ 11 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਭੋਗ ਪਾਏ ਜਾਣਗੇ ਅਤੇ 14 ਜੂਨ ਸ਼ਾਮ ਨੂੰ 6 ਵਜੇ ਟਮਕ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 15 ਜੂਨ ਨੂੰ
ਸਵੇਰੇ 11 ਵਜੇ ਤੋਂ 2 ਵਜੇ ਤੱਕ ਧਾਰਮਿਕ ਪੰਡਾਲ਼ ਸਜਾਇਆ ਜਾਵੇਗਾ ਜਿਸ ਵਿਚ ਸੰਤਾਂ ਦੇ ਅਨਮੋਲ ਬਚਨ ਅਤੇ ਸ਼ਬਦ ਕੀਰਤਨ ਹੋਵੇਗਾ ਅਤੇ 16 ਜੂਨ ਨੂੰ ਛਿੰਝ ਮੇਲਾ 3 ਵਜੇ ਸ਼ੁਰੂ ਹੋਵੇਗਾ !ਜਿਸ ਵਿਚ ਨਾਮਵਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨ ਆਪਣੇ ਕੁਸ਼ਤੀ ਦਾ ਜੋਹਰ ਦੇਖਾਉਣਗੇ ! ਇਸ ਮੌਕੇ ਉਨ੍ਹਾਂ ਦਸਿਆ ਕਿ ਇਸ ਕੁਸ਼ਤੀ ਵਿੱਚ ਸਿਰਫ਼ ਸੱਦੇ ਹੋਏ ਪਹਿਲਵਾਨ ਹੀ ਆਪਣੇ ਕੁਸ਼ਤੀ ਦਾ ਜ਼ੋਹਰ ਦਿਖਾਉਣਗੇ ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ ਦੌਰਾਨ ਤਿੰਨ ਦਿਨ ਚਾਹ ਪਕੌੜਿਆਂ, ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਅਤੁੱਟ ਲੰਗਰ ਵਰਤੇਗਾ ਡੇਰੇ ਦੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਨੇਂ ਇਲਾਕ਼ਾ ਨਿਵਾਸੀ ਸੰਗਤਾਂ ਇਸ ਛਿੰਝ ਮੇਲੇ ਵਿੱਚ ਹੁਮ ਹੁਮਾਂ ਕੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ।