ਮੈਬਰ ਕਲਸਟਰ ਸ਼੍ਰੀ ਰਜਤ ਛਾਬੜਾ ਵੱਲੋਂ ਸ਼ਿਵਾਲਿਕ ਐਫ. ਪੀ.ਓ. ਦਾ ਵਿਜਟ ਕੀਤਾ ਗਿਆ ।
ਮੈਬਰ ਕਲਸਟਰ ਸ਼੍ਰੀ ਰਜਤ ਛਾਬੜਾ ਵੱਲੋਂ ਸ਼ਿਵਾਲਿਕ ਐਫ. ਪੀ.ਓ. ਦਾ ਵਿਜਟ ਕੀਤਾ ਗਿਆ ।
ਅੱਡਾ ਸ਼ਰਾਂ/ਟਾਂਡਾ 15 ਜੁਲਾਈ (ਜਸਵੀਰ ਕਾਜਲ) ਸ਼ਿਵਾਲਿਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਹਾਜੀਪੁਰ ਵੱਲੋਂ ਸ਼ਹੀਦ ਭਗਤ ਸਿੰਘ ਕ੍ਰਾਤੀਕਾਰੀ ਸੁਸਾਇਟੀ ਅਤੇ ਨਬਾਰਡ ਦੇ ਸਹੀਯੋਗ ਨਾਲ ਕਿਸਾਨਾ ਦੀ ਆਰਥਿਕ ਹਾਲਤ ਬਿਹਤਰ ਕਰਨ ਦੇ ਉਦੇਸ਼ ਨਾਲ ਬਲਾਕ ਹਾਜੀਪੁਰ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਦਾ ਸਪੈਸ਼ਲ ਵਿਜਟ ਸ਼੍ਰੀ ਰਜਤ ਛਾਬੜਾ ਮੈਬਰ ਕਲਸਟਰ ਦਫਤਰ ਜਲੰਧਰ (ਨਬਾਰਡ) ਵੱਲੋਂ ਕੀਤਾ ਗਿਆ। ਜਿਸ ਵਿਚ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀਆਂ ਵੱਖ ਵੱਖ ਗਤੀ ਵਿਦਿਆਂ ਅਤੇ ਰਿਕਾਰਡ ਚੈਕਿੰਗ ਕਰਦਿਆਂ ਰਜਤ ਛਾਬੜਾ ਨੇ ਕਿਹਾ ਕਿ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਮਾਧਿਅਮ ਨਾਲ ਕਿਸ਼ਾਨਾ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਪ੍ਰਾਪਤ ਕਰਨ, ਖੇਤੀ ਵਿੱਚ ਲਾਗਤ ਦਾ ਖਰਚ ਘੱਟ ਕਰਨ ਅਤੇ ਸਿੱਧੀ ਮਾਰਕੀਟਿੰਗ ਨਾਲ ਆਮਦਨ ਵਿੱਚ ਵਾਧਾ ਕਰਨ ਦਾ ਮੌਕਾ ਦਿੰਦੀ ਹੈ। ਜਿਸ ਨਾਲ ਸਾਡੇ ਕਿਸਾਨ ਖੁਸਹਾਲ ਹੌਣਗੇ। ਇਸ ਲਈ ਨਬਾਰਡ ਵੱਲੋਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਨਬਾਰਜ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੋਕੇ ਰਵਿੰਦਰ ਸਿੰਘ ਕਾਹਲੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇ ਅੰਦਰ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਇਸਦੇ ਇਨਪੁਟ ਖਰਚੇ ਘੱਟ ਕਰਨ ਲਈ ਅਤੇ ਆਮਦਨ ਵਿੱਚ ਵਾਧਾ ਕਰਨ, ਸ਼ਮਾਜ ਨੂੰ ਵਧਿਆ ਭੋਜਨ ਮੁਹੱਈਆ ਕਰਵਾਉਣ ਲਈ ਐਫ. ਪੀ.ਓ. ਅਤੇ ਕੁਦਰਤੀ ਖੇਤੀ ਦਾ ਯੋਗਦਾਨ ਅਹੀਮ ਹੈ। ਇਸ ਲਈ ਬਲਾਕ ਹਾਜੀਪੁਰ ਦੇ ਪਿੰਡ ਨੰਗਲ ਬਿਹਾਲਾ ਵਿੱਚ ਸ਼ਿਵਾਲਿਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਗਈ। ਇਸ ਮੋਕੇ ਮਾਸਟਰ ਕੁਲਦੀਪ ਸਿੰਘ ਨੇ ਕੁਦਰਤੀ ਖੇਤੀ ਨੂੰ ਅੱਜ ਦੇ ਸਮੇ ਦੀ ਮੁੱਖ ਦੱਸਦਿਆ ਕਿਸਾਨਾਂ ਨੂੰ ਜਹਿਰ ਮੁਕਤ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਦਵਿੰਦਰ ਸਿੰਘ ਬੀ ਓ ਡੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲਾਕ ਹਾਜੀਪੁਰ ਦੇ ਕਿਸਾਨ ਇਸ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਅਗਾਹ ਵਧੂ ਸੋਚ ਨਾਲ ਜੋੜਿਆ ਜਾਂ ਸਕੇ। ਇਸ ਮੌਕੇ ਪ੍ਰੇਮ ਲਾਲ, ਬਲਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਰਾਮ ਪ੍ਰਸਾਦ ਆਦਿ ਹਾਜਰ ਸਨ।