ਲਿੰਕ ਰੋਡ ਸੜਕ ਦੀ ਨਾਜ਼ੁਕ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ,ਸੜਕ ਬਣਾਉਣ ਦੀ ਮੰਗ

ਲਿੰਕ ਰੋਡ ਸੜਕ ਦੀ ਨਾਜ਼ੁਕ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ,ਸੜਕ ਬਣਾਉਣ ਦੀ ਮੰਗ

ਲਿੰਕ ਰੋਡ ਸੜਕ ਦੀ ਨਾਜ਼ੁਕ ਹਾਲਤ  ਕਾਰਨ ਰਾਹਗੀਰ ਪ੍ਰੇਸ਼ਾਨ,ਸੜਕ ਬਣਾਉਣ ਦੀ ਮੰਗ

ਅੱਡਾ ਸਰਾਂ ਜਸਵੀਰ ਕਾਜਲ

ਅੱਡਾ ਸਰਾਂ ਤੋ, ਪਿੰਡਾਂ ਵਿਚੋਂ ਗੁਜਰਦੀ ਹੋਈ ਲਿੰਕ ਰੋਡ ਸੜਕ ਜੋ,ਕੰਧਾਲੀ ਨੌਰੰਗਪੁਰਪੁਰ ਨਾਲ ਜਾ ਮਿਲਦੀ ਹੈ ਇਸ ਸਬੰਧੀ ਸੂਬੇਦਾਰ ਮੇਜਰ ਗੁਰਨਾਮ ਸਿੰਘ ਰਿਟਾਇਰਡ ਜੀ ਓ ਜੀ ਕੰਧਾਲੀ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਲਿੰਕ ਰੋਡ ਸੜਕ ਦੀ ਹਾਲਤ ਬਹੁਤ ਨਾਜ਼ੁਕ ਹਾਲਤ ਹੈ । ਥਾ-ਥਾ ਟੋਏ  ਪਏ ਹੋਏ ਹਨ । ਉਨਾਂ ਕਿਹਾ ਕਿ ਇਸ ਲਿੰਕ ਰੋਡ ਤੋਂ ਅੱਡਾ ਸਰਾਂ ਤੱਕ ਸਿਰਫ਼ 15ਮਿੰਟ ਲਗਦੇ ਹਨ ਪਰ ਸੜਕ ਦੀ ਖਸਤਾ ਹਾਲਤ ਕ ਕਾਰਨ ਅੱਧੇ ਘੰਟੇ ਦੇ ਕਰੀਬ ਟਾਇਮ ਲਗਦਾ ਹੈ । ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਇਸ ਲਿੰਕ ਰੋਡ ਸੜਕ ਦੀ ਹਾਲਤ ਹੋਰ ਵੀ ਨਾਜ਼ੁਕ ਹੋ, ਜਾਂਦੀ ਹੈ ਥਾ_ਥਾ, ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ  ਅਤੇ ਕੋਈ ਵੀ ਮਹਿਕਮਾ ਅਤੇ ਨਾ ਹੀ ਸਰਕਾਰ ਕੋਈ ਧਿਆਨ ਦੇ ਰਹੀ ਹੈ । ਇਸ ਲਿੰਕ ਰੋਡ ਸੜਕ ਤੇ ਆਵਾਜਾਈ ਵੀ ਵਧੇਰੇ ਹੈ ,ਇਲਾਕੇ ਦੀ ਅਤੇ ਹੋਰਨਾਂ ਰਾਹਗੀਰਾਂ ਸਰਕਾਰ ਤੋਂ ਮੰਗ ਹੈ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਲਿੰਕ ਰੋਡ ਸੜਕ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਅਤੇ ਹਰੇਕ ਰਾਹਗੀਰਾਂ ਨੂੰ ਇਸ ਸਮੱਸਿਆ ਤੋ ਨਿਯਾਤ ਮਿਲ ਸਕੇ ।