ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਪਿੰਡ ਅਸਲਪੁਰ ਵਿਖੇ ਹੋਈ

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਪਿੰਡ ਅਸਲਪੁਰ ਵਿਖੇ ਹੋਈ

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਪਿੰਡ ਅਸਲਪੁਰ ਵਿਖੇ ਹੋਈ
mart daar

ਅੱਡਾ ਸਰਾਂ -  14 ਜੁਲਾਈ 2022 ( ਜਸਵੀਰ ਕਾਜਲ )ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਪਿੰਡ ਅਸਲਪੁਰ ਵਿਖੇ ਹੋਈ ਜਿਸ ਵਿਚ ਫੈਸਲਾ ਲਿਆ ਗਿਆ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਏਕਤਾ ਦਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਕਿਸਾਨੀ ਹਿੱਤਾਂ ਤੇ ਕੰਮ ਕਰਨ ,ਇੱਕ ਦੂਜੇ ਤੇ ਦੂਸ਼ਣਬਾਜ਼ੀ ਤੋਂ ਬਚਿਆ ਜਾਵੇ, ਗੁਰਦੀਪ ਸਿੰਘ ਖੁਣਖੁਣ ਉੰਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਹਰਪ੍ਰੀਤ ਸਿੰਘ ਲਾਲੀ ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਜਿਹੜੇ ਮੈਂਬਰਾਂ ਦੇ ਪਛਾਣ ਪੱਤਰ ਜਥੇਬੰਦੀ ਨੇ ਬਣਾਏ ਹਨ ਉਨ੍ਹਾਂ ਦਾ ਮੀਟਿੰਗ ਵਿਚ ਹਾਜ਼ਰ ਹੋਣਾ ਲਾਜ਼ਮੀ ਹੈ । ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਵਿੱਚ ਬਾਹਰ ਦਾ ਕੋਈ ਵੀ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਹੈ,ਪੰਜਾਬ ਸਰਕਾਰ ਵਿਧਾਨ ਸਭਾ ਚ ਬਿੱਲ ਲਿਆ ਕੇ ਇਹ ਫੈਸਲਾ ਲਵੇ ਕਿ ਪੰਜਾਬ ਵਿਚ ਵੀ ਕੋਈ ਬਾਹਰੀ ਬੰਦਾ ਜ਼ਮੀਨਾਂ ਨਾਂ ਖਰੀਦ ਸਕੇ ਅਸੀਂ ਪੰਜਾਬ ਦੇ ਵਸਨੀਕ ਹੁੰਦੇ ਹੋਏ ਵੀ ਘੱਟ ਗਿਣਤੀ ਵਿਚ ਜਾ ਰਹੇ ਹਾਂ । ਇਸ ਮੌਕੇ ਕੁਲਦੀਪ ਸਿੰਘ, ਅਕਬਰ ਸਿੰਘ ਬੂਰੇ ਜੱਟਾਂ, ਬਾਬਾ ਕਿਰਪਾਲ ਸਿੰਘ ਮਹਿੰਦਰ ਸਿੰਘ ਲਾਚੋਵਾਲ ਰਾਮ ਸਿੰਘ ਧੁੱਗਾ ਬਿੱਕਰ ਸਿੰਘ ਜਗਤ ਸਿੰਘ ਚੰਨਣ ਸਿੰਘ ਬਲਦੇਵ ਸਿੰਘ ਬਲਵੀਰ ਸਿੰਘ ਗੁਰਬਚਨ ਸਿੰਘ ਪਰਦੀਪ ਸਿੰਘ ਅਮਰੀਕ ਸਿੰਘ ਸਤਵੰਤ ਸਿੰਘ ਆਦਿ ਹਾਜਰ ਸਨ