ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ - ਖੂਣ ਖੂਣ,ਧਾਮੀ
ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ - ਖੂਣ ਖੂਣ,ਧਾਮੀ

ਜਸਬੀਰ ਕਾਜਲ ਅੱਡਾ ਸਰਾਂ - ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੀ ਹੈ | ਪਹਿਲਾਂ ਤਿੰਨ ਖੇਤੀ ਕਨੂੰਨ , ਕਿਸਾਨਾਂ ਦੇ ਝੂਠੇ ਪਰਚੇ ਪੰਜਾਬੀਆਂ ਵਿਰੁੱਧ ਖਾਲਿਸਤਾਨੀ ਅੰਦੋਲਨ ਜੀਵੀ ਪਾਕਿਸਤਾਨੀ ਕਿੰਨੀ ਆਪਸ਼ਬਦਾਂ ਦੀ ਲੜੀ ਲਾਈ ਰੱਖੀ | ਹੁਣ ਬੀ ਬੀ ਐਮ ਵਿੱਚੋਂ ਹਿੱਸੇਦਾਰੀ, ਚਿਪ ਵਾਲੇ ਮੀਟਰ ਲਾਉਣ ਦੀ ਮੁਹਿੰਮ, ਅਜ਼ਾਦ ਕਿਸਾਨ ਕਮੇਟੀ ਦੁਆਬਾ ਲਾਚੋਵਾਲ ਦੇ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਹਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਸਾਡੀ ਜੱਥੇਬੰਦੀ ਹਮੇਸ਼ਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀਆ ਰਹੀਆਂ ਹਨ | ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਅਤੇ ਸਾਰੇ ਲੋਕਾਂ ਨੂੰ ਕਿਹਾ ਕਿ ਜਦ ਕੇ ਕੋਈ ਵੀ ਅਧਿਕਾਰੀ ਪਿੰਡ ਵਿੱਚ ਮੀਟਰ ਲਾਉਣ ਆਵੇ ਤਾਂ ਵਿਰੋਧ ਕਰਕੇ ਮੀਟਰ ਨਾ ਲੱਗਣ ਦਿੱਤੇ ਜਾਣ | ਏਸ ਸਬੰਧੀ ਹੰਗਾਮੀ ਮੀਟਿੰਗ ਪਿੰਡ ਬੂਰੇ ਜੱਟਾਂ ਵਿਖੇ 10 ਅਪ੍ਰੈਲ ਨੂੰ 10 ਵਜੇ ਰੱਖੀ ਗਈ ਹੈ | ਇਸ ਮੌਕੇ ਮਹਿੰਦਰ ਸਿੰਘ ਲਾਚੋਵਾਲ, ਅਕਬਰ ਸਿੰਘ ਬੂਰੇ ਜੱਟਾਂ, ਬਲਦੇਵ ਸਿੰਘ, ਜਗਤ ਸਿੰਘ ਨੰਬਰਦਾਰ, ਬਾਬਾ ਬੂਆ ਸਿੰਘ , ਬਲਵੀਰ ਸਿੰਘ, ਚੰਨਣ ਸਿੰਘ ਸੇਖੂਪੁਰ, ਸੋਹਣ ਸਿੰਘ ਮੁਲਤਾਨੀ, ਮਾਸਟਰ ਧਰਮਪਾਲ ਸਿੰਘ, ਗੁਰਬਚਨ ਸਿੰਘ, ਸਤਵੰਤ ਸਿੰਘ, ਮਨਜੀਤ ਸਿੰਘ, ਬਾਬਾ ਕਿਰਪਾਲ ਸਿੰਘ, ਯੋਗਰਾਜ ਸਿੰਘ ਨਿਹੰਗ, ਕਰਨੈਲ ਸਿੰਘ, ਗੁਰਸਿਮਰਤ ਸਿੰਘ ਲਾਚੋਵਾਲ ਆਦਿ ਹਾਜਿਰ ਸਨ ।