ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਸ਼ਹਿਜ਼ਾਦਾ ਵਿੱਚ ਪੌਦੇ ਵੰਡ ਕੇ ਆਜ਼ਾਦੀ ਦਿਹਾੜਾ ਮਨਾਇਆ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਸ਼ਹਿਜ਼ਾਦਾ ਵਿੱਚ ਪੌਦੇ ਵੰਡ ਕੇ ਆਜ਼ਾਦੀ ਦਿਹਾੜਾ ਮਨਾਇਆ
ਡੇਰਾ ਬਾਬਾ ਨਾਨਕ 16 ਅਗਸਤ( ਜਤਿੰਦਰ ਕੁਮਾਰ )ਦਿਵਿਆ ਜਯੋਤੀ ਜਾਗਰਿਤੀ ਅਸਥਾਨ ਤੇ ਸਤਸੰਗ ਆਸ਼ਰਮ ਸ਼ਹਿਜਾਦਾ ਵਿੱੱਚ ਪੌਦੇ ਵੰਡ ਕੇ ਅਤੇ ਪੌਦੇ ਲਗਾ ਕੇ ਆਜ਼ਾਦੀ ਦਿਹਾੜਾ ਮਨਾਇਆ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਸੁੱਖ ਦੇਵਾ ਨੰਦ ਜੀ ਨੇ ਕਿਹਾ ਕਿ ਆਜ਼ਾਦੀ ਨੂੰ 75 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਆਜ਼ਾਦੀ ਦੇ ਸਹੀ ਅਰਥ ਨੂੰ ਨਹੀਂ ਸਮਝ ਪਾਏ । ਅੱਜ ਸਾਡਾ ਸਮਾਜ ਅਣਗਿਣਤ ਕੁਰੀਤੀਆਂ ਤੇ ਯੂਵਾ ਵਰਗ ਵੀ ਨਸ਼ੇ ਕਰ ਕੇ ਕੁਰਾਹੇ ਪਿਆ ਹੋਇਆ ਹੈ ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਹੈ । ਯੁਵਾ ਵਰਗ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ । ਜੋ ਕੇਵਲ ਆਤਮਕ ਦਰਸ਼ਨ ਦੁਆਰਾ ਹੀ ਹੋ ਸਕਦਾ ਹੈ । ਜੋ ਪੂਰਨ ਗੁਰੂ ਹੀ ਕਰਵਾ ਸਕਦਾ ਹੈ। ਅੱਜ ਮਨੁੱਖ ਲਾਲਚੀ ਹੋ ਕੇ ਰੁੱਖ ਲਗਾਉਣ ਦੀ ਬਜਾਏ ਪੁੱਟ ਰਿਹਾ ਹੈ । ਜੋ ਸ਼ਰਮਨਾਕ ਗੱਲ ਹੈ । ਇਸ ਮੌਕੇ ਤੇ ਸਵਾਮੀ ਦਮੋਦਰ ਨੰਦ ਜੀ ਨੇ ਪੌਦੇ ਵੰਡੇ ਅਤੇ ਲਗਾਏ ਸਭ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ । ਕਿ ਆਉਣ ਵਾਲੀਆਂ ਪੀਡ਼੍ਹੀਆਂ ਚੰਗੇ ਢੰਗ ਨਾਲ ਜੀਨ ਸਕਣ ।