ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਨਹੀਂ ਮਿਲਣ ਗੇ ਇਕੱਠੇ ਕੀਤੇ C$10 ਮਿਲੀਅਨ
ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਨਹੀਂ ਮਿਲਣ ਗੇ ਇਕੱਠੇ ਕੀਤੇ C$10 ਮਿਲੀਅਨ - GoFundMe

GoFundMe ਨੇ ਕੋਵਿਡ-19 ਵੈਕਸੀਨ ਦਾ ਵਿਰੋਧ ਕਰਨ ਵਾਲੇ ਕੈਨੇਡੀਅਨ ਟਰੱਕ ਡਰਾਈਵਰਾਂ ਲਈ ਇਕੱਠੇ ਕੀਤੇ C$10 ਮਿਲੀਅਨ ਨੂੰ ਰੋਕ ਦਿੱਤਾ ਹੈ। GoFundMe ਨੇ ਕਿਹਾ ਕਿ ਜਦੋਂ ਫੰਡਰੇਜ਼ਰ ਸ਼ੁਰੂ ਹੋਇਆ ਤਾਂ ਪ੍ਰਦਰਸ਼ਨ ਸ਼ਾਂਤਮਈ ਸਨ ਪਰ ਹੁਣ ਹਿੰਸਾ ਅਤੇ ਸ਼ੋਸ਼ਣ ਦਾ ਸਹਾਰਾ ਲੈ ਰਹੇ ਹਨ ਜੋ ਕੇ ਓਹਨਾ ਦੇ ਅਸੂਲਾਂ ਦੇ ਖਿਲਾਫ ਹੈ | ਇਸ ਉਲੰਘਣਾ ਕਰਕੇ C$10 ਮਿਲੀਅਨ ਨੂੰ ਰੋਕ ਦਿੱਤਾ ਹੈ। GoFundMe ਦਾਨੀਆਂ ਨੂੰ ਜਲਦ ਹੀ ਪੈਸੇ ਵਾਪਸ ਕਰੇਗਾ ਅਤੇ ਕੋਵਿਡ-19 ਵੈਕਸੀਨ ਦਾ ਵਿਰੋਧ ਕਰਨ ਵਾਲੇ ਕੈਨੇਡੀਅਨ ਟਰੱਕ ਡਰਾਈਵਰਾਂ ਦੀ GoFundMe ਵਲੋਂ ਮਦਦ ਨਹੀਂ ਕੀਤੀ ਜਾਵੇਗੀ।